ਤਾਇਕਵਾਂਡੋ ਮੁਕਾਬਲਿਆਂ 'ਚ ਕੀਤਾ ਚੰਗਾ ਪ੍ਦਰਸ਼ਨ
ਭਵਾਨੀਗੜ੍ਹ, 14 ਅਕਤੂਬਰ (ਗੁਰਵਿੰਦਰ ਸਿੰਘ): ਹੈਰੀਟੇਜ ਪਬਲਿਕ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਪੰਜਾਬ ਸਕੂਲ ਵੱਲੋਂ ਆਯੋਜਿਤ 65ਵੀਆਂ ਰਾਜ ਪੱਧਰੀ ਅੰਡਰ-17 (ਕੁੜੀਆਂ) ਤਾਇਕਵਾਂਡੋ ਦੇ ਮੁਕਾਬਲਿਆਂ 'ਚ ਭਾਗ ਲੈੰਦਿਆਂ ਆਪਣੀ ਖੇਡ ਦਾ ਵਧੀਆ ਪ੍ਦਰਸ਼ਨ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮੀਨੂ ਸੂਦ ਨੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਦਿਆਂ ਕਿਹਾ ਕਿ ਤਾਇਕਵਾਂਡੋ ਰੱਖਿਆ ਪੱਖ ਤੋਂ ਵੀ ਬਹੁਤ ਅਹਿਮ ਹੈ ਜਿਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਇਸ ਖੇਡ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਉਹ ਹਰ ਮੁਸੀਬਤ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਸਕਣ। ਇਸ ਮੌਕੇ ਸਕੂਲ ਪ੍ਬੰਧਕ ਕਮੇਟੀ ਦੇ ਚੈਅਰਮੈਨ ਅਨਿਲ ਮਿੱਤਲ, ਆਸ਼ਿਮਾ ਮਿੱਤਲ ਸਮੇਤ ਸਕੂਲ ਮੁਖੀ ਮੀਨੂ ਸੂਦ ਨੇ ਕੋਚ ਬਾਲੀ ਰਾਮ ਦੀ ਮਿਹਨਤ ਅਤੇ ਖਿਡਾਰੀ ਵਿਦਿਆਰਥਣ ਦੀ ਲਗਨ ਦੀ ਪ੍ਸ਼ੰਸਾ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਾਮਣਾ ਖੱਟਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਵਿਦਿਆਰਥੀ ਖਿਡਾਰਣ ਤੇ ਕੋਚ ਦੀ ਹੌਸਲਾ ਅਫਜਾਈ ਕਰਦੇ ਪ੍ਰਿੰਸੀਪਲ।


Indo Canadian Post Indo Canadian Post