'ਵਿਆਹ' ਨਾਲ ਚਰਚਾ ਚ ਗਾਇਕ ਰਾਜਵੀਰ ਬਾਠ:ਸ਼ੁੱਖ ਕੱਤਰੀ
ਸ਼ੁੱਖ ਕੱਤਰੀ ਫਿਲਮਜ ਦੇ ਬੈਨਰ ਹੇਠ ਪਹਿਲੀ ਪੇਸ਼ਕਸ਼
'ਜਾ ਕੇ ਨੀ ਵਲੈਤ ਤੂੰ ਕਰਾਲੀ ਮੰਗਣੀ,ਯਾਰ ਤੇਰੇ ਪਿਛੇ ਰਹਿਗੇ ਛੜੇ ਦੇ ਛੜੇ'
ਪੰਜਾਬੀ ਇੰਡਸਟਰੀ ਵਿੱਚ ਜਿਥੇ ਹਰ ਰੋਜ ਨਵੇ ਚਿਹਰੇ ਸਾਹਮਣੇ ਆ ਰਹੇ ਹਨ ਅਤੇ ਲੋਕ ਕਚਿਹਰੀ ਵਿਚ ਆਪਣੀ ਹਾਜਰੀ ਲਵਾ ਕੇ ਆਪਣੇ ਟੈਲੇਟ ਨੂੰ ਲੋਕਾਂ ਸਾਹਮਣੇ ਰੱਖ ਰਹੇ ਹਨ ਉਥੇ ਹੀ ਇਸ ਦਾ ਸਿਹਰਾ ਨੋਜਵਾਨ ਕਲਾਕਾਰਾਂ ਦੀ ਅਵਾਜ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਪਰਡਿਉਸਰ {ਪੇਸ਼ ਕਰਤਾ} ਵੀ ਵਧਾਈ ਦੇ ਪਾਤਰ ਹਨ । ਤਾਜਾ ਤਰਾਰ ਰਲੀਜ ਹੋਇਆ ਗੀਤ 'ਵਿਆਹ' ਸੁਣਨ ਲਈ ਜਦੋ ਯੂ ਟਿਉਬ ਚੈਨਲ ਸੁੱਖ ਕੱਤਰੀ ਫਿਲਮਜ ਖੋਹਲਿਆ ਤਾਂ ਨਵਾਂ ਰਲੀਜ ਹੋਇਆ ਗੀਤ ਸੁਣ ਕੇ ਆਨੰਦ ਆ ਗਿਆ ਇਥੇ ਇਹ ਜਾਣਕਾਰੀ ਦੇਣੀ ਵੀ ਬਣਦੀ ਹੈ ਕਿ ਸ਼ੋਰਟ ਮੂਵੀ ਬਣਾਉਣ ਤੋ ਬਾਅਦ ਸ਼ੁੱਖ ਕੱਤਰੀ ਵਲੋਂ ਪਹਿਲਾ ਗੀਤ ਹੀ ਲੋਕਾਂ ਦੀ ਕਚਿਹਰੀ ਵਿੱਚ ਰੱਖਿਆ ਹੈ ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਮਿਲ ਰਿਹਾ ਹੈ।ਸੋਹਣੇ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਮਿਉਜਿਕ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਹਾਂ ਲੋਕਾਂ ਦੀ ਕਚਿਹਰੀ ਵਿੱਚ 'ਵਿਆਹ' ਗੀਤ ਪੇਸ਼ ਕਰਨ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਰਾਜਵੀਰ ਬਾਠ ਦੀ ਜੀਵਨੀ ਤੇ ਇੱਕ ਝਾਤ : ਰਾਜਵੀਰ ਬਾਠ ਦਾ ਪਿੰਡ ਕੋਟਲਾ ਨਵਾਬ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਹੈ। ਗਾਇਕੀ ਅਤੇ ਲਿਖਣ ਦਾ ਸ਼ੋਕ ਬਾਠ ਨੂੰ ਬਚਪਨ ਤੋ ਹੀ ਸੀ ਅਤੇ ਸੁੱਖ ਕੱਤਰੀ ਨੂੰ ਮਿਲਣ ਤੋ ਬਾਅਦ ਰਾਜਵੀਰ ਬਾਠ ਨੇ ਗਾਇਕੀ ਦੇ ਕਈ ਗੁਰ ਸਿੱਖਣੇ ਸ਼ੁਰੂ ਕੀਤੇ । ਗੀਤ ਵਿੱਚ ਸੁੱਖ ਕੱਤਰੀ ਵਲੋ ਫੀਟ ਵੀ ਦਿੱਤੀ ਗਈ ਹੈ। ਇਥੇ ਦੱਸਣਾ ਬਣਦਾ ਹੈ ਕਿ ਸੁੱਖ ਕੱਤਰੀ ਵਲੋ ਹੀ ਰਾਜਵੀਰ ਬਾਠ ਨੂੰ ਗਾਇਕੀ ਦੇ ਪਿੜ ਵਿੱਚ ਉਤਾਰਨ ਲਈ ਤਨੋ,ਮਨੋ ਪੂਰਾ ਤਾਣ ਲਾਇਆ ਗਿਆ। ਨਵੇ ਆਏ ਗੀਤ ਲਈ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਰਾਜਵੀਰ ਬਾਠ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਵਿਆਹ' ਸਰੋਤਿਆਂ ਦੇ ਰੂ-ਬਰੂ ਕੀਤਾ ਹੈ। ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਅਤੇ ਗੀਤ ਚੰਗਾ ਇੰਟਰਟੇਨਮੈਂਟ ਕਰ ਰਿਹਾ ਹੈ। ਇਹ ਗੀਤ 'ਵਿਆਹ' ਸੁੱਖ ਕੱਤਰੀ ਫਿਲਮਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਗੀਤ ਨੂੰ ਰਾਜਵੀਰ ਬਾਠ ਦੀ ਆਪਣੀ ਹੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਹਰਪੀ ਬਰਾੜ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ। ਗੀਤ ਦੀ ਲਾਇਰਿਕਸ ਵੀਡਿਉ ਮਿਸਟਰ ਐਲਵੀਯੂ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ। ਨਵੇ ਗੀਤ 'ਵਿਆਹ' ਨੂੰ ਵੱਡਾ ਸਹਿਯੋਗ ਦੇਣ ਲਈ ਰਾਜਵੀਰ ਬਾਠ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਭਰਵਾਂ ਪਿਆਰ ਦਿੱਤਾ ਅਤੇ ਲਗਾਤਾਰ ਦੇ ਰਹੇ ਹਨ। ਇਥੇ ਗੀਤ ਦੇ ਪਰਡਿਉਸਰ ਸੁੱਖ ਕੱਤਰੀ ਵਲੋ ਵੀ ਸਰੋਤਿਆਂ ਅਤੇ ਦੋਸਤਾਂ ਮਿੱਤਰਾਂ ਦਾ ਦਿਲੋ ਧੰਨਵਾਦ ਕਰਦਿਆਂ ਆਖਿਆ ਕਿ 'ਵਿਆਹ' ਉਹਨਾਂ ਦਾ ਪਹਿਲਾ ਪ੍ਰੋਜੈਕਟ ਹੈ ਜਿਸ ਨੂੰ ਮਿਲੇ ਪਿਆਰ ਲਈ ਉਹ ਸਰੋਤਿਆਂ ਆਪਣੇ ਚੈਨਲ ਦੇ ਫਾਅਲੋਅਰਜ ਦਾ ਦਿਲੋ ਧੰਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਸਰੋਤੇ ਓਹਨਾ ਦੇ ਅਗਲੇ ਪ੍ਰੋਜੈਕਟ ਨੂੰ ਹੋਰ ਵੀ ਭਰਵਾਂ ਪਿਆਰ ਦੇਣਗੇ ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


Indo Canadian Post Indo Canadian Post