ਅੰਤਰਰਾਸ਼ਟਰੀ ਸ਼ਬਦ ਗੁਰੂ ਯਾਤਰਾ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ- ਬਾਬੂ ਗਰਗ
20 ਨੂੰ ਗੁਰਦੁਆਰਾ ਨਨਕਿਆਣਾ ਸਾਹਿਬ ਸੰਗਰੂਰ ਤੇ 21 ਨੂੰ ਭਵਾਨੀਗੜ ਵਿਖੇ ਸੰਗਤਾਂ ਕਰਨਗੀਆਂ ਦਰਸ਼ਨ
ਭਵਾਨੀਗੜ 18 ਅਕਤੂਬਰ (ਗੁਰਵਿੰਦਰ ਸਿੰਘ): ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇ ਪ੍ਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸ਼ਬਦ ਗੁਰੂ ਯਾਤਰਾ ਸ਼੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋ ਕੇ ਦੇਸ਼ ਦੇ ਵੱਖ ਵੱਖ ਸੂਬਿਆ ਵਿੱਚ ਹੁੰਦੀ ਹੋਈ ਪੜਾਅ ਦਰ ਪੜਾਅ 20 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਸ਼੍ਰੀ ਨਨਕਿਆਣਾ ਸਾਹਿਬ ਸੰਗਰੂਰ ਸ਼ਾਮ ਨੂੰ ਵਿਸ਼ਰਾਮ ਸਥਾਨ 'ਤੇ ਪਹੁੰਚੇਗੀ ਤੇ ਅਗਲੇ ਦਿਨ ਸਵੇਰੇ ਜਿਲੇ ਦੇ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਵਾਇਆ ਮਹਿਲਾ ਚੌਕ ਹੋ ਕੇ ਹਲਕੇ ਦੇ ਪਿੰਡ ਘਰਾਚੋਂ ਤੋਂ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਫੱਗੂਵਾਲਾ ਹੋ ਕੇ ਗੁਰਦੁਆਰਾ ਸਾਹਿਬ ਸ਼੍ਰੀ ਰਵਿਦਾਸ ਭਗਤ ਜੀ ਤੋਂ ਟਰੱਕ ਯੂਨੀਅਨ ਭਵਾਨੀਗੜ ਪਹੁੰਚੇਗੀ। ਇਸ ਸਬੰਧੀ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਤੇ ਸੀਨੀਅਰ ਅਕਾਲੀ ਆਗੂ ਬਾਬੂ ਪ੍ਕਾਸ਼ ਚੰਦ ਗਰਗ ਨੇ ਕਿਹਾ ਕਿ ਸ਼ਹਿਰ ਵਿੱਚ ਪਹੁੰਚਣ 'ਤੇ ਉਨ੍ਹਾਂ ਸਮੇਤ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਸ਼ਬਦ ਗੁਰੂ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਗਰਗ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਸਮੇਤ ਧਾਰਮਿਕ, ਵਪਾਰਕ ਤੇ ਸਮਾਜਿਕ ਸੰਸਥਾਵਾਂ ਨੂੰ ਮਹਾਨ ਸ਼ਬਦ ਗੁਰੂ ਯਾਤਰਾ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ । ਉਨ੍ਹਾਂ ਆਖਿਆ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼ਬਦ ਗੁਰੂ ਯਾਤਰਾ ਦਾ ਇੱਥੇ ਪੁੱਜਣ ਤੇ ਭਰਵਾਂ ਸਵਾਗਤ ਕਰਨਗੀਆਂ ਇਸ ਮੌਕੇ ਉਨ੍ਹਾਂ ਨਾਲ ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਧਾਨ ਟਰੱਕ ਯੂਨੀਅਨ ਭਵਾਨੀਗੜ.ਪ੍ਰੇਮ ਚੰਦ ਗਰਗ ਪ੍ਧਾਨ ਨਗਰ ਕੌਾਸਲ ਭਵਾਨੀਗੜ ਕੁਲਵੰਤ ਸਿੰਘ ਜੌਲੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ. ਰੁਪਿੰਦਰ ਸਿੰਘ ਹੈਪੀ ਰੰਧਾਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗੜ ਵੀ ਮੌਜੂਦ ਸਨ।
ਸ਼ਬਦ ਗੁਰੂ ਯਾਤਰਾ ਦੇ ਸਵਾਗਤ ਸਬੰਧੀ ਜਾਣਕਾਰੀ ਦਿੰਦੇ ਬਾਬੂ ਗਰਗ ।


Indo Canadian Post Indo Canadian Post