ਪਰਾਲੀ ਨਾ ਸਾੜਨ ਦਾ ਦਿੱਤਾ ਸੰਦੇਸ਼
ਦੀਵਾਨ ਟੋਡਰ ਮੱਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ
ਭਵਾਨੀਗੜ੍ਹ, 20 ਅਕਤੂਬਰ (ਗੁਰਵਿੰਦਰ ਸਿੰਘ): ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਵੱਲੋਂ ਬਾਬਾ ਕ੍ਰਿਪਾਲ ਸਿੰਘ ਦੀ ਯੋਗ ਅਗਵਾਈ ਤੇ ਸਕੂਲ ਪ੍ਰਬੰਧਕ ਹਰਦੀਪ ਸਿੰਘ ਤੇ ਪ੍ਰਿੰਸੀਪਲ ਡਾ. ਯੋਗਿਤਾ ਸ਼ਰਮਾਂ ਦੀ ਹਾਜ਼ਰੀ ਵਿੱਚ ਵਾਤਾਵਰਣ ਦੀ ਸੰਭਾਲ ਦਾ ਹੋਕਾ ਦਿੰਦਿਆਂ ਪਿੰਡਾਂ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਪ੍ਰਿੰਸੀਪਲ ਯੋਗਿਤਾ ਸ਼ਰਮਾ ਨੇ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੇ ਨਾਲ ਵਾਤਾਵਰਣ 'ਤੇ ਪੈੰਦੇ ਮਾੜੇ ਪ੍ਰਭਾਵ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਉਪਰੰਤ ਵਿਦਿਆਰਥੀਆਂ ਨੇ ਵੱਖ ਵੱਖ ਸਲੋਗਨਾਂ ਵਾਲੀ ਤੱਖਤੀਆਂ ਅਪਣੇ ਹੱਥਾਂ ਵਿੱਚ ਫੜ ਕੇ ਕਾਕੜਾ ਤੋਂ ਪਿੰਡ ਦਿਆਲਗੜ ਤੱਕ ਜਾਗਰੂਕਤਾ ਰੈਲੀ ਕੱਢੀ। ਰੈਲੀ ਦੌਰਾਨ ਵਿਦਿਆਰਥੀਆਂ ਨੇ ਕਿਸਾਨ ਭਰਾਵਾਂ ਨੂੰ ਖੇਤਾਂ 'ਚ ਬਚੀ ਫਸਲ ਦੀ ਰਹਿੰਦ ਖੁੰਹਦ ਨੂੰ ਨਾ ਸਾੜਨ ਅਤੇ ਆਮ ਲੋਕਾਂ ਨੂੰ ਅਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਸੰਦੇਸ਼ ਦਿੱਤਾ। ਇਸ ਮੌਕੇ ਮਾਸਟਰ ਕਸ਼ਮੀਰ ਸਿੰਘ ਵੀ ਹਾਜ਼ਰ ਸਨ।
ਜਾਗਰੂਕਤਾ ਰੈਲੀ 'ਚ ਭਾਗ ਲੈਦੇ ਵਿਦਿਆਰਥੀ।