ਵਿਸ਼ਵ ਭੋਜਨ ਦਿਵਸ ਮੌਕੇ 'ਪ੍ਰਯਾਸ' ਵਲੋ ਲਾਇਆ ਲੰਗਰ
ਹੈਰੀਟੇਜ ਸਕੂਲ ਦੇ ਵਿਦਿਆਰਥੀਆਂ ਦੀ ਸਮਾਜ ਸੇਵੀ ਸੰਸਥਾ ਹੈ 'ਪ੍ਰਯਾਸ'
ਭਵਾਨੀਗੜ ੨੩ ਅਕਤੂਬਰ {ਗੁਰਵਿੰਦਰ ਸਿੰਘ}ਵਿਦਿਆਰਥੀਆਂ ਅੰਦਰ ਪੜ੍ਹਾਈ ਦੇ ਨਾਲ ਨਾਲ ਸਮਾਜ-ਸੇਵਾ ਦੀ ਭਾਵਨਾ ਪੈਦਾ ਕਰਕੇ ਉਹਨਾਂ ਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਨਾ ਸਾਰੇ ਵਿੱਦਿਅਕ ਅਦਾਰਿਆਂ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ।ਇਸੇ ਗੱਲ ਨੂੰ ਸਾਕਾਰ ਕਰਦਿਆਂ ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਦੀ ਯੋਗ ਅਗਵਾਈ ਸਦਕਾ ਵਿਦਿਆਰਥੀਆਂ ਦੁਆਰਾ ਬਣਾਈ ਗਈ ਸਮਾਜ-ਸੇਵੀ ਸੰਸਥਾ ਪ੍ਰਯਾਸ ਦੇ ਸਹਿਯੋਗ ਨਾਲ ਵਿਸ਼ਵ ਭੋਜਨ-ਦਿਵਸ ਮੌਕੇ ਜ਼ਰੂਰਤ-ਮੰਦ ਲੋਕਾਂ ਨੂੰ ਮੁਫ਼ਤ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਦੁਆਰਾ ਰਾਸ਼ਨ ਇੱਕਠਾ ਕਰਕੇ ਖੁਦ ਤਿਆਰ ਕੀਤਾ ਭੋਜਨ ਅਨਾਜ-ਮੰਡੀ (ਭਵਾਨੀਗੜ੍ਹ ਤੇ ਰਾਮਪੁਰਾ) ਵਿੱਚ ਕੰਮ ਕਰਦੇ ਕਾਮਿਆਂ ਵਿੱਚ ਵਰਤਾਇਆ ਗਿਆ ਅਤੇ ਉਨ੍ਹਾਂ ਦਾ ਅਸ਼ੀਰਵਾਦ ਤੇ ਅਸੀਸਾਂ ਪ੍ਰਾਪਤ ਕੀਤੀਆਂ ਗਈਆਂ ।ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਅੰਦਰ ਮਾਨਵਤਾ ਭਲਾਈ ਦੇ ਭਾਵਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ ।ਇਨ੍ਹਾਂ ਤੋਂ ਬਿਨਾਂ ਬੱਚਿਆਂ ਦਾ ਸਰਵਪੱਖੀ ਵਿਕਾਸ ਅਸੰਭਵ ਹੈ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਭੋਜਨ ਦੀ ਮੱਹਤਤਾ ਤੋਂ ਜਾਣੂ ਕਰਵਾਉਣਾ ਹੈ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਨੇ ਬੱਚਿਆਂ ਦੁਆਰਾ ਕੀਤੇ ਗਏ ਇਸ ਸਮਾਜ-ਸੇਵੀ ਕੰਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਅਜਿਹੇ ਸਮਾਜ-ਸੇਵੀ ਕੰਮਾਂ ਵਿੱਚ ਹਮੇਸ਼ਾ ਆਪਣਾ ਬਣਦਾ ਸਹਿਯੋਗ ਦਿੰਦੇ ਰਹਿਣਗੇ ।
ਪ੍ਰਯਾਸ ਵਲੋ ਲਗਾਏ ਲੰਗਰ ਮੋਕੇ ਸਕੂਲ ਦੇ ਵਿਦਿਆਰਥੀ ।