ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ
ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਜਾਗਰੂਕਤਾ ਰੈਲੀ ਕੱਢੀ
ਭਵਾਨੀਗੜ੍ਹ 24 ਅਕਤੂਬਰ ( ਗੁਰਵਿੰਦਰ ਸਿੰਘ ) ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਂਟ ਥੋਮਸ ਸਕੂਲ ਭਵਾਨੀਗੜ੍ਹ ਵੱਲੋਂ ਪ੍ਰਦੂਸ਼ਣ ਨੂੰ ਲੈ ਕੇ ਇਸ ਸਾਲ ਵੀ ਇਕ ਜਾਗਰੂਕਤਾ ਰੈਲੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਕੱਢੀ ਗਈ । ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਹੱਥ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਵੱਖ ਵੱਖ ਸੰਦੇਸ਼ ਦਿੰਦੇ ਮਾਟੋ ਫੜੇ ਹੋਏ ਸਨ । ਉਨ੍ਹਾਂ ਨਾਲ ਨੰਨ੍ਹੇ ਬੱਚਿਆਂ ਦੀ ਇੱਕ ਟੀਮ ਜੋ ਕਿ ਇੱਕ ਨਾਟਕ ਦਾ ਮੰਚਨ ਕਰ ਰਹੀ ਸੀ ਵੀ ਮੌਜੂਦ ਸੀ ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਹਾਈ ਸਕੂਲ ਭਵਾਨੀਗੜ੍ਹ (ਲੜਕੇ ) ਵਿਖੇ ਇਸ ਨਾਟਕ ਦਾ ਸਫਲ ਮੰਚਨ ਕੀਤਾ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਵਿਦਿਆਰਥੀਆਂ ਨੇ ਆਖਿਆ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਜਾਂਦਾ ਹੈ ਉਨ੍ਹਾਂ ਆਖਿਆ ਕਿ ਦੀਵਾਲੀ ਤੇ ਪਟਾਕੇ ਚਲਾਉਣ ਨਾਲ ਸਾਡਾ ਆਲਾ ਦੁਆਲਾ ਪ੍ਰਦੂਸ਼ਿਤ ਹੁੰਦਾ ਹੈ ਅਤੇ ਨਾਲ ਹੀ ਪੈਸਿਆਂ ਦਾ ਵੀ ਵਾਧੂ ਬੋਝ ਸਾਡੇ ਉੱਪਰ ਪੈਂਦਾ ਹੈ ਇਸ ਲਈ ਉਨ੍ਹਾਂ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਸ਼ਹਿਰ ਨਿਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।
ਪ੍ਰਦੂਸ਼ਣ ਰਹਿਤ ਜਾਗਰੂਕਤਾ ਰੈਲੀ ਦੌਰਾਨ ਵਿਦਿਆਰਥੀ ।


Indo Canadian Post Indo Canadian Post Indo Canadian Post Indo Canadian Post Indo Canadian Post Indo Canadian Post