ਰੈੱਡ ਕਰਾਸ ਸੁਸਾਇਟੀ ਵੱਲੋਂ ਫੰਮਣਵਾਲ ਵਿਖੇ ਸੰਜੀਵਨੀ ਮੈਡੀਕਲ ਕੈਂਪ ਦਾ ਆਯੋਜਨ
155 ਤੋਂ ਵੱਧ ਲੋੜਵੰਦਾਂ ਨੇ ਉਠਾਇਆ ਲਾਭ
ਭਵਾਨੀਗੜ 31 ਅਕਤੂਬਰ:{ਗੁਰਵਿੰਦਰ ਸਿੰਘ} ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਲੋੜਵੰਦਾਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਬਲਾਕ ਭਵਾਨੀਗੜ ਦੇ ਪਿੰਡ ਫੰਮਣਵਾਲ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 155 ਤੋਂ ਵੱਧ ਲੋੜਵੰਦਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਡਾ. ਬੈਭਵ ਮਿੱਤਲ ਅੱਖਾਂ ਦੇ ਮਾਹਿਰ ਅਤੇ ਡਾ. ਸੁਰੇਸ਼ ਸਿੰਗਲਾ ਵੱਲੋਂ ਮਰੀਜ਼ਾਂ ਦੀ ਮੁਫ਼ਤ ਮੈਡੀਕਲ ਜਾਂਚ ਕੀਤੀ ਗਈ। ਡਾ. ਬੈਭਵ ਮਿੱਤਲ ਨੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਦੇ ਹੋਏ ਅੱਖਾਂ ਦੀ ਸੰਭਾਲ ਕਰਨ ਦੇ ਤਰੀਕੇ ਦੱਸੇ। ਓਹਨਾ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਸਭ ਤੋਂ ਅਹਿਮ ਅੰਗ ਹਨ ਇਸ ਲਈ ਇਨ ਦੀ ਸੰਭਾਲ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਡਾ. ਮੁਕੇਸ਼ ਸਿੰਗਲਾ ਵੱਲੋਂ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਚੰਗੀ ਜੀਵਨ ਸ਼ੈਲੀ ਦੇ ਨੁਕਤੇ ਦੱਸੇ ਗਏ। ਜਿਲਾ ਰੈੱਡ ਕਰਾਸ ਸੁਸਾਇਟੀ ਦੇ ਪ੍ਰਬੰਧਕਾਂ ਨੇ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪਿੰਡ ਪੱਧਰ 'ਤੇ ਸੰਜੀਵਨੀ ਮੈਡੀਕਲ ਕੈਂਪ ਸਮੇਂ-ਸਮੇਂ 'ਤੇ ਲਗਾਏ ਜਾਂਦੇ ਰਹਿਣਗੇ।ਇਸ ਮੌਕੇ ਜਗਤਾਰ ਨਮਾਦਾ, ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ, ਸਿਮਰਜੀਤ ਸਿੰਘ ਫੁੰਮਣਵਾਲ, ਸਾਹਿਬ ਸਿੰਘ ਸਰਪੰਚ ਭੜ੍ਹੋ, ਜਸਪਾਲ ਸ਼ਰਮਾ, ਲਖਵੀਰ ਸਿੰਘ ਲੱਖੇਵਾਲ ਸਰਪੰਚ, ਮਹੇਸ਼ ਕੁਮਾਰ ਮਾਝੀ ਸਮੇਤ ਕਾਂਗਰਸ ਪਾਰਟੀ ਆਗੂ ਤੇ ਇਲਾਕੇ ਦੇ ਪੰਚ ਸਰਪੰਚ ਮੌਜੂਦ ਹਾਜ਼ਰ ਸਨ।
ਕੈੰਪ ਦੌਰਾਨ ਮਰੀਜਾਂ ਦਾ ਚੈੱਕਅਪ ਕਰਦੇ ਡਾਕਟਰ।


Indo Canadian Post Indo Canadian Post