ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਕੈਪ
ਪੜ੍ਹਾਈ ਤੇ ਸਫ਼ਾਈ ਦੀ ਅਹਿਮੀਅਤ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ
ਭਵਾਨੀਗੜ੍ਹ, 1 ਨਵੰਬਰ (ਗੁਰਵਿੰਦਰ ਸਿੰਘ): ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ "ਈਚ ਵਨ, ਟੀਚ ਵਨ" ਦਾ ਨਾਅਰਾ ਦਿੰਦੇ ਹੋਏ ਪ੍ਰਿੰਸੀਪਲ ਮੀਨੂ ਸੂਦ ਦੀ ਅਗਵਾਈ ਹੇਠ ਭਵਾਨੀਗੜ੍ਹ ਬਲਾਕ ਦੇ ਤਿੰਨ ਪਿੰਡਾਂ ਬਾਲਦ ਕਲਾਂ, ਬਾਲਦ ਖੁਰਦ ਤੇ ਭੱਟੀਵਾਲ ਵਿੱਚ ਜਾ ਕੇ ਪੜ੍ਹਾਈ ਤੇ ਸਫ਼ਾਈ ਦੀ ਅਹਿਮੀਅਤ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਿਸ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਲੋਕਾਂ ਨੂੰ ਇੱਕਠਾ ਕਰ ਕੇ ਪੜ੍ਹਨਾ-ਲਿਖਣਾ ਸਿਖਾਇਆ। ਇਸ ਮੌਕੇ ਸਕੂਲ ਦੇ ਮੈਡੀਕਲ ਕੋਆਰਡੀਨੇਟਰ ਮੈਡਮ ਮਨਪ੍ਰੀਤ ਕੌਰ ਨੇ ਔਰਤਾਂ ਨੂੰ ਸਰੀਰ ਦੀ ਸਫਾਈ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਤਰਾਂ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ 'ਸਵੱਛ ਭਾਰਤ ਮੁਹਿੰਮ' ਅਧੀਨ ਪਿੰਡ ਦੀਆਂ ਗਲੀਆਂ ਦੀ ਸਫਾਈ ਵੀ ਕੀਤੀ ਅਤੇ ਲੋਕਾਂ ਨੂੰ ਅਪਣਾ ਅਾਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕ ਅਨਿਲ ਮਿੱਤਲ, ਆਸ਼ਿਮਾ ਮਿੱਤਲ ਤੇ ਪ੍ਰਿੰਸੀਪਲ ਮੀਨੂ ਸੂਦ ਨੇ ਸਕੂਲ ਦੇ ਬੱਚਿਆਂ ਵੱਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਮਾਜ ਅੰਦਰ ਕਮੀਆਂ ਨੂੰ ਦੂਰ ਕਰਕੇ ਸਾਨੂੰ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਕਰਨੀ ਚਾਹੀਦੀ ਹੈ।
ਲੋਕਾਂ ਨੂੰ ਸਾਫ ਸਫਾਈ ਰੱਖਣ ਦਾ ਸੰਦੇਸ਼ ਦਿੰਦੇ ਵਿਦਿਆਰਥੀ।