ਬਾਬਾ ਨਾਨਕ ਦੇ ਜੀਵਨ ਅਤੇ ਫਲਸਫੇ ਉਪਰ ਪ੍ਰੋਗਰਾਮ ਦਾ ਆਯੋਜਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚਲਣ ਦੀ ਲੋੜ:-ਡਾ ਖਾਨ
ਭਵਾਨੀਗੜ 05 ਨਵੰਬਰ {ਗੁਰਵਿੰਦਰ ਸਿੰਘ} ਬਿਤੇ ਦਿਨੀ ਮਿਤੀ 04 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਰਹਿਬਰ ਫਾਊਡੇਸ਼ਨ ਵੱਲੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਉਪਰ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕਰਨਾ ਸੀ।ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ "ਕਿਰਤ ਕਰੋ ਵੰਡ ਛਕੋ" ਦਾ ਉਪਦੇਸ਼ ਦਿੱਤਾ। ਇਸ ਮੋਕੇ ਤੇ ਵਿਸ਼ੇਸ ਤੋਰ ਤੇ ਪੁਜੇ ਸ੍ਰੀ ਪਿਆਰਾ ਸਿੰਘ ਅਤੇ ਸ੍ਰੀ ਸਮਿੰਦਰ ਸਿੰਘ ਨੇ ਗੁਰੁ ਸਾਹਿਬ ਦੀ ਜੀਵਨੀ ਅਤੇ ਉਹਨ੍ਹਾਂ ਦੇ ਉਪਦੇਸ਼ਾ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਸਾਰੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਪ੍ਰੇਰਿਤ ਕੀਤਾ।ਇਸ ਦੋਰਾਨ ਰਹਿਬਰ ਫਾਊਡੇਸ਼ਨ ਦੇ ਬੀ.ਐਡ, ਨਰਸਿੰਗ ਅਤੇ ਬੀ.ਯੂ.ਐਸ.ਐਸ ਕਾਲਜ਼ ਦੇ ਸਾਰੇ ਵਿਦਿਆਰਥੀ ਅਤੇ ਸਮੂਹ ਸਟਾਫ ਸਿਮਰਨਜੀਤ ਕੌਰ, ਲਵਦੀਪ ਮਿੱਤਲ, ਰਜਨੀ ਸ਼ਰਮਾ, ਹਰਵੀਰ ਕੋਰ, ਰੇਨੂ ਸ਼ਰਮਾ, ਰਾਜਵੀਰ ਕੌਰ, ਸਬਾਨਾ ਅਨਸਾਰੀ, ਨਛੱਤਰ ਸਿੰਘ, ਅਜਗਰ ਅਲੀ ਆਦਿ ਮੋਜੂਦ ਸਨ।
ਪ੍ਰੋਗਰਾਮ ਦੋਰਾਨ ਬੁਲਾਰੇ ਅਤੇ ਵਿਦਿਆਰਥੀ ।