ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਭਵਾਨੀਗੜ੍ਹ ਦੇ ਡੀ.ਫਾਰਮੇਸੀ (ਉਪ-ਵੈਦ) ਕੋਰਸ ਦਾ ਨਤੀਜ਼ਾ ਰਿਹਾ ੧੦੦%
ਭਵਾਨੀਗੜ੍ਹ, 5 ਨਵੰਬਰ (ਗੁਰਵਿੰਦਰ ਸਿੰਘ) ਪੰਜਾਬ ਸਟੇਟ ਫੇਕਲਟੀ ਆਫ ਆਯੂਰਵੈਦਿਕ, ਮੋਹਾਲੀ ਵੱਲੋ ਮਿਤੀ 30-10-2019 ਨੂੰ ਡੀ.ਫਾਰਮੈਸੀ (ਉਪਵੈਦ) ਭਾਗ- ਦੂਜਾ ਦੇ ਨਤੀਜ਼ੇ ਘੋਸ਼ਿਤ ਕੀਤੇ ਗਏ ਜਿਸ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਭਵਾਨੀਗੜ੍ਹ ਜਿਲ੍ਹਾਂ ਸੰਗਰੂਰ ਦੇ ਵਿਦਿਆਰਥੀਆਂ ਦਾ ਨਤੀਜ਼ਾ 100% ਰਿਹਾ। ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਡੀ.ਫਾਰਮੈਸੀ (ਉਪਵੈਦ) ਕੋਰਸ ਦੇ ਸਾਰੇ ਹੀ ਵਿਦਿਆਰਥੀਆਂ ਦਾ ਨਤੀਜ਼ਾ ਸ਼ਾਨਦਾਰ ਰਿਹਾ। ਇਨ੍ਹਾਂ ਵਿਦਿਆਰਥੀਆਂ ਵਿੱਚੋ ਮੇਘਾ ਸ਼ਰਮਾ ਪੁੱਤਰੀ ਸ੍ਰੀ ਸ਼ੇਰਸੁੰਦਰ ਨੇ (69.33) ਪਹਿਲਾ, ਹਿਤੇਸ਼ ਗੋਰ ਪੁੱਤਰ ਸ੍ਰੀ ਅਸੋਕ ਕੁਮਾਰ ਗੋਰ ਨੇ (65.67) ਦੂਜਾ, ਅਤੇ ਦਵਿੰਦਰ ਸਿੰਘ ਪੁੱਤਰ ਸ੍ਰੀ ਮੋਹਿੰਦਰ ਸਿੰਘ (63.83) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਭਵਾਨੀਗੜ੍ਹ ਦੇ ਚੇਅਰਮੈਨ ਡਾ. ਐਮ.ਐਸ.ਖਾਨ ਨੇ ਡੀ.ਫਾਰਮੈਸੀ (ਉਪਵੈਦ) ਦੇ ਸ਼ਾਨਦਾਰ ਨਤੀਜ਼ੇ ਆਉਣ ਤੇ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਕਾਲਜ਼ ਦੇ ਸਟਾਫ ਨੂੰ ਵਧਾਈ ਦਿੱਤੀ।
ਮੇਘਾ ਸ਼ਰਮਾ ਹਿਤੇਸ਼ ਦਵਿੰਦਰ ਸਿੰਘ