ਚੰਨੋਂ ਵਿਖੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾ ਪ੍ਰਕਾਸ਼ ਦਿਹਾੜਾ
ਭਵਾਨੀਗੜ੍ਹ /ਚੰਨੋ 9 ਨਵੰਬਰ (ਇਕਬਾਲ ਖਾਨ ਬਾਲੀ )ਸਥਾਨਕ ਪਿੰਡ ਚੰਨੋਂ ਵਿਖੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਸ਼ਿਵ ਮੰਦਿਰ ਵਿਖੇ ਮਨਾਇਆ ਗਿਆ ।ਇਸ ਮੌਕੇ ਮੁੱਖ ਮਹਿਮਾਨ ਵਜੋਂ ਦੀਵਾਨ ਐੱਲ. ਡੀ.ਗੁਪਤਾ ਵ੍ਹਾਈਟ ਹਾਊਸ ਹੀਰਾ ਮਹਿਲਾ ਨਾਭਾ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ ਇਸ ਮੌਕੇ ਸ੍ਰੀ ਗੁਪਤਾ ਨੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕਿਰਤ ਕਰੋ ,ਨਾਮ ਜਪੋ ,ਤੇ ਵੰਡ ਸਕੋ ,ਦੇ ਦਿੱਤੇ ਉਪਦੇਸ਼ ਨੂੰ ਆਪਣੇ ਜੀਵਨ ਚ ਢਾਲ ਕੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਮਾਜ ਵਿੱਚ ਉਸ ਸਮੇਂ ਪ੍ਰਚੱਲਤ ਬੁਰਾਈਆਂ ਖ਼ਿਲਾਫ਼ ਆਪਣੀ ਆਵਾਜ਼ ਨੂੰ ਬੁਲੰਦ ਕਰ ਕੇ ਇਨ੍ਹਾਂ ਨੂੰ ਸਿਧਾਂਤਾਂ ਅਤੇ ਉਪਦੇਸ਼ਾਂ ਰਾਹੀਂ ਸਿੱਧ ਕਰਕੇ ਖਤਮ ਕੀਤਾ ਸੀ ਸਾਨੂੰ ਵੀ ਉਨ੍ਹਾਂ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਜਿਉਣਾ ਚਾਹੀਦਾ ਹੈ।ਇਸ ਸਮੇਂ ਸ਼ਿਵ ਮੰਦਿਰ ਕਮੇਟੀ ਪ੍ਰਧਾਨ ਰਾਜ ਕੁਮਾਰ ਲੋਮਸ਼ ਅਤੇ ਕਮੇਟੀ ਮੈਂਬਰ ਅਤੇ ਸਮੂਹ ਨਗਰ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ
ਨਾਮ ਜਪੋ ਵੰਢ ਛੱਕੋ ਦੇ ਸੁਨੇਹਾ ਤੇ ਚੱਲਣ ਦਾ ਸੰਦੇਸ਼ ਦਿੰਦੇ ਪ੍ਰਧਾਨ ਤੇ ਆਹੁਦੇਦਾਰ।