ਵਾਰਡ ਨੰਬਰ 4 ਵਿੱਚ ਵਾਟਰ ਸਪਲਾਈ,ਸੀਵਰੇਜ ਤੇ ਟਾਇਲਾਂ ਲਗਾਉਣ ਦੇ ਪ੍ਰਾਜੈਕਟ ਦਾ ਸ਼ੁੱਭ ਆਰੰਭ
ਕੈਬਨਿਟ ਮੰਤਰੀ ਸਿੰਗਲਾ ਦੀ ਅਗਵਾਈ ਵਿਚ ਵਿਕਾਸ ਕਾਰਜ ਸਿਖਰਾਂ ਤੇ :- ਬਲਵਿੰਦਰ ਸਿੰਘ ਘਾਬਦੀਆ
ਭਵਾਨੀਗੜ੍ਹ 20 ਨਵੰਬਰ (ਗੁਰਵਿੰਦਰ ਸਿੰਘ) ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਪਿਛਲੇ ਸਮੇਂ ਤੋਂ ਹੀ ਹਲਕਾ ਸੰਗਰੂਰ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਵਾਰਡਾਂ ਵਿੱਚ ਜਿੱਥੇ ਵਿਕਾਸ ਕਾਰਜਾਂ ਨੂੰ ਬਹੁਤ ਹੀ ਤੇਜ਼ੀ ਨਾਲ ਨਿਪਟਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਭਵਾਨੀਗੜ੍ਹ ਦੇ ਵਾਰਡ ਨੰਬਰ ਚਾਰ ਵਿੱਚ ਹੋਣ ਵਾਲੇ ਵਿਕਾਸ ਕਾਰਜ ਆਰੰਭ ਦਿੱਤੇ ਗਏ ਹਨ ਇਸ ਸਬੰਧੀ ਅੱਜ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੇ ਕਰੀਬੀ ਸਾਥੀ ਸੀਨੀਅਰ ਕਾਂਗਰਸੀ ਆਗੂ ਮੱਘਰ ਸਿੰਘ ਘਾਬਦੀਆ ਅਤੇ ਉਨ੍ਹਾਂ ਦੇ ਬੇਟੇ ਬਲਵਿੰਦਰ ਸਿੰਘ ਘਾਬਦੀਆ ਜਿਲ੍ਹਾ ਕੋਆਡੀਨੇਟਰ ਨੇ ਸਾਂਝੇ ਤੌਰ ਤੇ ਕਾਕੜਾ ਰੋੜ,ਬਖੋਪੀਰ ਰੋੜ ਅਤੇ ਸਮੂਹ ਵਾਰਡ ਨੰਬਰ 4 ਵਿੱਚ ਪੈਣ ਵਾਲੇ ਵਾਟਰ ਸਪਲਾਈ,ਸੀਵਰੇਜ ਅਤੇ ਟਾਇਲਾਂ ਲਗਾਉਣ ਦੇ ਪ੍ਰਾਜੈਕਟ ਦਾ ਸ਼ੁੱਭ ਆਰੰਭ ਕਰਵਾਇਆ ਇਸ ਮੌਕੇ ਘਾਬਦੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੀ ਯੋਗ ਅਗਵਾਈ ਹੇਠ ਹਲਕਾ ਸੰਗਰੂਰ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਭਵਾਨੀਗੜ੍ਹ ਦਾ ਕੋਈ ਵੀ ਵਾਰਡ ਵਾਟਰ ਸਪਲਾਈ ਸੀਵਰੇਜ ਅਤੇ ਹੋਰ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ ਇਸ ਮੌਕੇ ਰੂਪਿੰਦਰ ਸਿੰਘ,ਭੀਮ ਸਿੰਘ,ਭਗਤ ਸਿੰਘ,ਬਘੇਲ ਸਿੰਘ ਨੰਬਰਦਾਰ,ਗੱਜਣ ਸਿੰਘ,ਮੋਹਣ ਨਾਥ ਠੇਕੇਦਾਰ ਅਸ਼ੋਕ ਸ਼ਰਮਾ ਅਵਤਾਰ ਸਿੰਘ ਪੂਨੀਆ ਸਮੇਤ ਕਈ ਵਿਅਕਤੀ ਹਾਜ਼ਰ ਸਨ।
ਵਾਟਰ ਸਪਲਾਈ ਅਤੇ ਸੀਵਰੇਜ ਦੇ ਕੰਮਾਂ ਨੂੰ ਸ਼ੁਰੂ ਕਰਵਾਉਣ ਮੌਕੇ ਕਾਂਗਰਸੀ ਆਗੂ ।