ਅਲਪਾਇਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਸੋਨੇ ਦੇ ਤਗਮੇ ਜਿੱਤੇ
ਭਵਾਨੀਗੜ੍ਹ, 28 ਨਵੰਬਰ (ਗੁਰਵਿੰਦਰ ਸਿੰਘ)- ਸੰਤ ਅਤਰ ਸਿੰਘ ਅਕਾਲ ਅਕੈਡਮੀ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਏ ਅੰਡਰ-17 ਸਹੋਦਿਆ ਅੰਤਰ ਸਕੂਲ ਅਥਲੈਟਿਕ ਮੀਟ ਦੇ ਮੁਕਾਬਲਿਆਂ ਵਿੱਚ ਅਲਪਾਇਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲੈਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਬੰਧੀ ਪ੍ਰਿੰਸੀਪਲ ਰੋਮਾ ਅਰੋੜਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਮਨਵੀਰ ਸਿੰਘ ਨੇ 400 ਤੇ 600 ਮੀਟਰ ਦੋੜ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ ਅਤੇ ਇਸੇ ਤਰ੍ਹਾਂ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 100 ਮੀਟਰ ਦੋੜ ਵਿੱਚ ਚਾਂਦੀ ਤੇ 200 ਮੀਟਰ ਵਿੱਚ ਤਾਂਬੇ ਦਾ ਤਗਮਾ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ 800 ਮੀਟਰ ਮੁਕਾਬਲਿਆਂ 'ਚ ਵਿਦਿਆਰਥੀ ਅਭਿਸ਼ੇਕ ਰਾਣਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ। ਇਸ ਮੌਕੇ ਸਕੂਲ ਪ੍ਰਬੰਧਕ ਹਰਮੀਤ ਸਿੰਘ ਗਰੇਵਾਲ ਸਮੇਤ ਮੈਨੇਜਮੈੰਟ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨਾਲ ਸਕੂਲ ਮੈਨੇਜਮੈੰਟ