ਸਟੀਲਮੈਨਜ਼ ਪਬਲਿਕ ਸਕੂਲ ਚੰਨੋ ਵਿਖੇ 3 ਰੋਜਾ 'ਸਪੋਰਟਸ ਕਾਰਨੀਵਲ' ਸੰਪੰਨ
ਮਹਾਰਾਜਾ ਰਣਜੀਤ ਸਿੰਘ ਤੇ ਬਾਦਸ਼ਾਹ ਅਕਬਰ ਹਾਊਸ ਨੇ ਕੀਤੀ ਬਰਾਬਰੀ
ਭਵਾਨੀਗੜ੍ਹ, 1 ਦਸੰਬਰ (ਗੁਰਵਿੰਦਰ ਸਿੰਘ) ਸਟੀਲਮੈਨਜ਼ ਪਬਲਿਕ ਸਕੂਲ ਚੰਨੋੰ ਵਿਖੇ ਤਿੰਨ ਦਿਨਾਂ 'ਸਪੋਰਟਸ ਕਾਰਨੀਵਲ' ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਸਮਾਪਤੀ ਸਮਾਰੋਹ ਦੇ ਅਖੀਰਲੇ ਦਿਨ ਸਕੂਲ ਦੇ ਪ੍ਰਬੰਧਕ ਜਸਬੀਰ ਸਿੰਘ ਢੀਂਡਸਾ ਨੇ ਅਪਣੀ ਧਰਮਪਤਨੀ ਸਹਿਜ ਕੌਰ ਨਾਲ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕੀਤੀ। ਇਸ ਮੌਕੇ ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਨੇ ਵੀ ਵੱਖ ਵੱਖ ਦੌੜਾਂ ਅਤੇ ਰੱਸਾ ਕਸੀ ਦੇ ਮੁਕਾਬਲਿਆਂ 'ਚ ਭਾਗ ਲਿਆ। 'ਸਪੋਰਟਸ ਕਾਰਨੀਵਲ' ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿੱਚ ਸਕੂਲ ਦੇ ਵੱਖ ਵੱਖ ਹਾਊਸਾਂ ਨੇ ਭਾਗ ਲਿਆ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਹਾਊਸ ਤੇ ਬਾਦਸ਼ਾਹ ਅਕਬਰ ਹਾਊਸ ਬਰਾਬਰ ਦੇ ਅੰਕ ਹਾਸਲ ਕਰਕੇ ਪਹਿਲੇ ਸਥਾਨ 'ਤੇ ਰਹੇ। ਇਸ ਮੌਕੇ ਸਕੂਲ ਦੇ ਮੁਖੀ ਜਸਬੀਰ ਸਿੰਘ ਢੀਂਡਸਾ ਅਤੇ ਵਾਈਸ ਪ੍ਰੈਜ਼ੀਡੈਂਟ ਸਹਿਜ ਕੌਰ ਢੀਂਡਸਾ ਨੇ ਜੇਤੂ ਹਾਊਸਾਂ ਨੂੰ ਟਰਾਫ਼ੀ ਦਿੱਤੀ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸਮਾਪਤੀ ਸਮਾਗਮ 'ਤੇ ਭੰਗੜਾ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਪ੍ਰਿੰਸੀਪਲ ਅੰਜਲੀ ਗੌੜ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਵੀ ਖੇਡਾਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਟਰਾਫੀ ਦਿੰਦੇ ਸਕੂਲ ਪ੍ਰਬੰਧਕ।