ਸੰਤ ਰਾਮਪਾਲ ਮਹਾਰਾਜ ਜੀ ਦੇ ਸੇਵਕਾਂ ਵੱਲੋਂ ਰਚਾਈ ਗਈ ਅਨੋਖੀ ਸ਼ਾਦੀ
ਬਿਨਾਂ ਦਾਜ ਦਹੇਜ ਅਤੇ ਬੈਂਡ ਵਾਜੇ ਤੋਂ ਧਾਰਮਿਕ ਰੀਤੀ ਰਿਵਾਜਾਂ ਨਾਲ ਹੋਈ ਰਮੈਣੀ
ਧੂਰੀ 1 ਦਸੰਬਰ (ਜਗਸੀਰ ਲੌਂਗੋਵਾਲ) ਸਤਿਲੋਕ ਆਸ਼ਰਮ ਧੂਰੀ ਵਿਖੇ ਕਬੀਰ ਪੰਥੀ ਸੰਤ ਰਾਮਪਾਲ ਮਹਾਰਾਜ ਦੇ ਭਗਤਾਂ ਵੱਲੋਂ ਰਚਾਈ ਗਈ ਅਨੋਖੀ ਸ਼ਾਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜ਼ਿਕਰਯੋਗ ਹੈ ਕਿ ਧੂਰੀ ਨਿਵਾਸੀ ਮਨਧੀਰ ਬਾਂਸਲ ਪੁੱਤਰ ਰਾਮ ਲਾਲ ਜੋ ਕਿ ਸਰਕਾਰੀ ਸਾਇੰਸ ਟੀਚਰ ਹਨ ਅਤੇ ਪ੍ਰਿਯੰਕਾ ਸ਼ਰਮਾ ਗ੍ਰੈਜੂਏਟ ਆਰਕੀਟੈਕਚਰ ਪੁੱਤਰੀ ਬੱਚੀ ਰਾਮ ਵਾਸੀ ਰਾਜਪੁਰਾ ਪਟਿਆਲਾ ਦੀ ਇਹ ਅਨੋਖੀ (ਰਮੈਣੀ) ਸ਼ਾਦੀ ਕਬੀਰ ਸਾਹਿਬ ਜੀ ਦੀ 17 ਮਿੰਟ ਦੀ ਰਮੈਣੀ ਪੜ੍ਹ ਕੇ ਕੀਤੀ ਗਈ ।ਇਸ ਸ਼ਾਦੀ ਦੌਰਾਨ ਇੱਕ ਵੀ ਰੁਪਏ ਦਾ ਦਾ ਦਾਜ ਦਹੇਜ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਡੀਜੇ ਬੈਂਡ ਬਾਜੇ ਦਾ ਸ਼ੋਰ ਸਰਾਬਾਂ ਹੋਇਆ ਸਗੋਂ ਪੁਰਾਤਨ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਇਸ ਰਾਮਾਇਣੀ ਸ਼ਾਦੀ ਨੂੰ ਨੇਪਰੇ ਚਾੜ੍ਹਿਆ ਗਿਆ । ਇਸ ਮੌਕੇ ਨਵ ਵਿਆਹੁਤਾ ਜੋੜੀ ਮਨਧੀਰ ਬਾਂਸਲ ਅਤੇ ਪ੍ਰਿਯੰਕਾ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਕਬੀਰ ਪੰਥੀ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੇ ਸੇਵਕ ਹਾਂ ਅਤੇ ਸਾਡੇ ਮਹਾਰਾਜ ਜੀ ਦਾਜ ਪ੍ਰਥਾ ਦੇ ਬਿਲਕੁਲ ਖਿਲਾਫ ਹਨ ਅਤੇ ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਇਸ ਬੁਰਾਈ ਨੂੰ ਸਮਾਜ ਵਿੱਚੋਂ ਖ਼ਤਮ ਕਰਵਾਉਣ ਦਾ ਪ੍ਰਣ ਲਿਆ ਹੋਇਆ ਹੈ ਅਤੇ ਉਨ੍ਹਾਂ ਨੇ ਆਪਨੇ ਸੇਵਕਾ ਨੂੰ ਸਖਤ ਨਿਰਦੇਸ਼ ਦਿੱਤੇ ਹੋਏ ਹਨ ਆਪਣੀ ਰਮੈਣੀ ਸ਼ਾਦੀ ਦੌਰਾਨ ਇੱਕ ਵੀ ਪੈਸੇ ਦਾ ਦਾਜ ਦਹੇਜ ਨਹੀਂ ਲੈਣਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ ਸੇਵਕ ਹਾਜ਼ਰ ਸਨ ।


Indo Canadian Post Indo Canadian Post