ਕਾਲਜ ਕੈਂਪਸ ਵਿਖੇ ਏਡਜ ਦਿਵਸ ਮਨਾਇਆ
ਪੋਸਟਰ ਮੇਕਿੰਗ ਸਲੋਗਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ
ਭਵਾਨੀਗੜ੍ਹ 3 ਦਸੰਬਰ {ਗੁਰਵਿੰਦਰ ਸਿੰਘ} ਗੁਰੂ ਤੇਗ ਬਹਾਦਰ ਕਾਲਜ ਕੈਂਪਸ ਵਿਖੇ ਵਰਲਡ ਏਡਜ਼ ਦਿਵਸ ਦੇ ਮੌਕੇ ਤੇ ਰੈੱਡ ਰਿਬਨ ਕਲੱਬ ਵੱਲੋਂ ਏਡਜ਼ ਦਿਵਸ ਮਨਾਇਆ ਗਿਆ । ਇਸ ਦਿਵਸ ਮੌਕੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਭਾਸ਼ਣ ਕਲਾ ਦੀਆਂ ਪ੍ਰਤੀਯੋਗਤਾਵਾਂ ਉਲੀਕੀਆਂ ਗਈਆਂ । ਇਹਨਾਂ ਪ੍ਰਤੀਯੋਗਤਾਵਾਂ ਦਾ ਕੇਂਦਰ ਵਿਦਿਆਰਥੀਆਂ ਨੂੰ ਏਡਜ਼ ਪ੍ਰਤੀ ਜਾਣਕਾਰੀ ਮੁਹੱਈਆ ਕਰਵਾਉਣ ਨਾਲ ਜੁੜਿਆ ਹੋਇਆ ਸੀ । ਜਿਸ ਵਿੱਚ ਏਡਜ਼ ਦੀ ਪਰਿਭਾਸ਼ਾ, ਇਹਦੇ ਫੈਲਣ ਦੇ ਕਾਰਨਾਂ, ਇਸਦੀ ਸ਼ੁਰੂਆਤ ਅਤੇ ਇਸਦੇ ਫੈਲਾਅ ਨੂੰ ਰੋਕਣ ਸਬੰਧੀ ਵਿਚਾਰ ਚਰਚਾ ਕੀਤੀ ਗਈ । ਇਸ ਦਿਵਸ ਮੌਕੇ ਉਲੀਕੀਆਂ ਗਈਆਂ ਪ੍ਰਤੀਯੋਗਤਾਵਾਂ ਤਹਿਤ ਪੋਸਟਰ ਮੇਕਿੰਗ ਵਿੱਚ ਸੋਨੀਆ ਬੀ.ਏ ਭਾਗ ਤੀਜਾ, ਸਲੋਗਨ ਰਾਈਟਿੰਗ ਵਿੱਚ ਕਮਲਜੀਤ ਕੌਰ ਬੀ.ਏ ਭਾਗ ਦੂਜਾ ਅਤੇ ਭਾਸ਼ਣ ਕਲਾ ਵਿੱਚ ਕਾਜਲ ਰਾਣੀ ਬੀ.ਏ ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ । ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ.ਪਦਮਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸਬੰਧੀ ਅਹਿਮ ਵਿਚਾਰ ਸਾਂਝੇ ਕਰਦੇ ਹੋਏ ਵਿਜੇਤਾ ਵਿਦਿਆਰਥੀਆਂ ਨੂੰ ਇਨਾਮ ਵੰਡੇ । ਇਸ ਮੌਕੇ ਪ੍ਰੋ.ਗੁਰਪ੍ਰੀਤ ਕੌਰ, ਪ੍ਰੋ ਅਮਨਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਰਹੇ ।
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ।