ਦਸ ਦਿਨਾਂ 'ਚ ਕੇਨੈਡਾ ਦਾ ਵੀਜ਼ਾ ਲਗਵਾਇਆ
ਰਨਵੀਰ ਕੌਰ ਨੇ 7 ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਕੀਤਾ ਨਾਮ ਰੌਸਨ
ਭਵਾਨੀਗੜ੍ਹ, 5 ਦਸੰਬਰ (ਗੁਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋ ਮਾਨਤਾ ਪ੍ਰਾਪਤ ਟਰੈਕਰਜ਼ ਐਜੂਕੇਸ਼ਨ ਅਤੇ ਓਵਰਸੀਜ਼ ਸਰਵਿਸਜ਼ ਭਵਾਨੀਗੜ੍ਹ ਨੇ ਵਿਦਿਆਰਥਣ ਰਨਵੀਰ ਕੌਰ ਦਾ 10 ਦਿਨਾਂ ਵਿਚ ਕੈਨੇਡਾ ਦਾ ਸਟੱਡੀ ਵੀਜਾ ਲਗਵਾਇਆ। ਇਸ ਮੌਕੇ ਵਿਦਿਆਰਥਣ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਐੱਮ.ਡੀ ਸਤਨਾਮ ਸ਼ਰਮਾ ਅਤੇ ਕੰਵਰਇੰਦਰ ਸਿੰਘ ਨੇ ਬਹੁਤ ਹੀ ਘੱਟ ਸਮੇਂ ਵਿਚ ਵੀਜ਼ਾ ਲਗਵਾ ਕੇ ਰਨਵੀਰ ਕੌਰ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਸੰਸਥਾ ਦੇ ਐੱਮ.ਡੀ ਸਤਨਾਮ ਸ਼ਰਮਾ ਅਤੇ ਕੰਵਰਇੰਦਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਆਈਲੈਟਸ ਦੀ ਅਕੈਡਮਿਕ ਪ੍ਰੀਖਿਆ 'ਚੋਂ ਵਿਦਿਆਰਥਣ ਰਨਵੀਰ ਕੌਰ ਨੇ 7 ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸਨ ਕੀਤਾ ਹੈ। ਇਸ ਮੌਕੇ ਸੰਸਥਾ ਵੱਲੋਂ ਵਿਦਿਆਰਥਣ ਨੂੰ ਵੀਜ਼ਾ ਸੌੰਪਦੇ ਹੋਏ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸਪੋਕਨ ਇੰਗਲਿਸ਼ ਅਤੇ ਵੀਜ਼ਾ ਸਰਵਿਸ ਵੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਹੈ।
ਵਿਦਿਆਰਥਣ ਨੂੰ ਵੀਜ਼ਾ ਸੋਪਦੇ ਹੋਏ ਟਰੈਕਰਜ਼ ਸੰਸਥਾ ਦੇ ਪ੍ਰਬੰਧਕ।