ਆਦਰਸ਼ ਸਕੂਲ ਦੇ ਬੱਚਿਆਂ ਨੇ ਟੂਰ ਦਾ ਅਨੰਦ ਮਾਣਿਆ
ਭਵਾਨੀਗੜ੍ਹ, 9 ਦਸੰਬਰ (ਗੁਰਵਿੰਦਰ ਸਿੰਘ)- ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਵੱਲੋਂ ਪ੍ਰਿੰਸੀਪਲ ਜਸਪ੍ਰੀਤ ਕੌਰ ਸਿੱਧੂ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਇੱਕ ਰੋਜ਼ਾ ਮਨੋਰੰਜਕ ਟੂਰ ਪੰਚਕੁਲਾ ਦੇ ਚੌਖੀ ਧਾਣੀ ਅਤੇ ਪਿੰਜੌਰ ਭੇਜਿਆ ਗਿਆ। ਬੱਚਿਆਂ ਨੇ ਟੂਰ ਦਾ ਖੂਬ ਆਨੰਦ ਮਾਣਦੇ ਹੋਏ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਗਿਆਨ ਭਰਪੂਰ ਜਾਣਕਾਰੀ ਹਾਸਲ ਕੀਤੀ। ਟੂਰ ਦੌਰਾਨ ਡੀਪੀਈ ਅਧਿਆਪਕ ਅਮਰਜੋਤ ਜੋਸ਼ੀ, ਸਲੀਮ ਖਾਨ ਤੋਂ ਇਲਾਵਾ ਮੈਡਮ ਚਿਤਰੇਸ਼, ਹਰਦੀਪ, ਕੁਲਜੀਤ ਵੀ ਬੱਚਿਆਂ ਦੇ ਨਾਲ ਰਹੇ।
ਮਨੋਰੰਜਕ ਟੂਰ ਦਾ ਲੁਤਫ ਲੈੰਦੇ ਬੱਚੇ।