ਰੋਟਰੀ ਕਲੱਬ ਨੇ ਸਕੂਲਾ 'ਚ ਹੈਂਡ ਵਾਸ਼ ਸਟੇਸ਼ਨ ਲਾਏ
ਵਧੀਆ ਆਦਤਾਂ ਤੇ ਸੰਸਕਾਰਾਂ ਦਾ ਹੋਣਾ ਅਤਿ ਜ਼ਰੂਰੀ:-ਧਰਮਵੀਰ ਗਰਗ
ਭਵਾਨੀਗੜ੍ਹ,12 ਦਸੰਬਰ (ਗੁਰਵਿੰਦਰ ਸਿੰਘ)- ਰੋਟਰੀ ਕਲੱਬ ਭਵਾਨੀਗੜ ਵੱਲੋਂ ਇੱਕ ਮਹੱਤਵਪੂਰਨ ਪ੍ਰਾਜੈਕਟ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਆਲੋਅਰਖ ਤੇ ਸਰਕਾਰੀ ਪ੍ਰਾਇਮਰੀ ਸਕੂਲ ਮਾਝਾ ਵਿਖੇ ਹੱਥ ਧੋਣ ਵਾਲੇ ਸਟੇਸ਼ਨ ਸਥਾਪਤ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ ਤੇ ਸਾਬਕਾ ਗਵਰਨਰ ਧਰਮਵੀਰ ਗਰਗ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹੁੰਦੇ ਹਨ ਇਸ ਲਈ ਉਨ੍ਹਾਂ ਵਿੱਚ ਵਧੀਆ ਆਦਤਾਂ ਤੇ ਸੰਸਕਾਰਾਂ ਦਾ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਹੱਥ ਧੋਏ ਬਿਨ੍ਹਾਂ ਖਾਣਾ ਖਾਂਦੇ ਹਨ, ਜਿਸ ਕਰਕੇ ਕੀਟਾਣੂ ਸਰੀਰ ਅੰਦਰ ਜਾਣ ਨਾਲ ਉਹ ਬਿਮਾਰ ਪੈ ਜਾਂਦੇ ਹਨ।ਗਰਗ ਨੇ ਦੱਸਿਆ ਕਿ ਰੋਟਰੀ ਗਲੋਬਲ ਗ੍ਰਾਂਟ ਦੀ ਮਦਦ ਨਾਲ ਇਹ ਹੈਂਡ ਵਾਸ਼ ਸਟੇਸ਼ਨ ਇਸੇ ਮੰਤਵ ਨਾਲ ਲਗਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਕੇ ਸਿਹਤਮੰਦ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਕਲੱਬ ਵੱਲੋਂ 110 ਬੱਚਿਆਂ ਨੂੰ ਕਿੱਟਾਂ, ਕਾਪੀਆਂ ਤੇ ਸਟੇਸ਼ਨਰੀ ਵੀ ਵੰਡੀ ਗਈ। ਰੋਟਰੀ ਕਲੱਬ ਦੇ ਇਸ ਉਦਮ ਦੀ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਨੇ ਪ੍ਰਸ਼ੰਸਾ ਕਰਦੇ ਹੋਏ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਅਨਿਲ ਕਾਂਸਲ, ਪ੍ਰਦੀਪ ਮਿੱਤਲ ਦੀਪਾ, ਸਰਬਜੀਤ ਸਿੰਘ ਟੋਨੀ, ਈਸ਼ਵਰ ਬਾਂਸਲ, ਸੰਜੇ ਕੁਮਾਰ, ਮਾਸਟਰ ਅਵਤਾਰ ਬਹਿਲਾ, ਮਾਸਟਰ ਮਿੰਟੂ ਤੂਰ ਤੇ ਸਕੂਲਾਂ ਦਾ ਸਟਾਫ਼ ਵੀ ਹਾਜ਼ਰ ਸੀ।
ਬੱਚਿਆਂ ਨੂੰ ਕਿੱਟਾ ਦਿੰਦੇ ਕਲੱਬ ਦੇ ਮੈੰਬਰ ਨਾਲ ਹੋਰ।