ਕਮਾਸਕਾ ਸਕੂਲ ਚ ਮਾਪੇ - ਅਧਿਆਪਕ ਮਿਲਣੀ ਹੋਈ
ਅੰਮ੍ਰਿਤਸਰ ( ਗੁਰਵਿੰਦਰ ਸਿੰਘ ਰੋਮੀ) ਸੂਬਾ ਭਰ ਦੇ ਸਰਕਾਰੀ ਸਕੂਲਾਂ ਅੰਦਰ ਦਸੰਬਰ ਮਹੀਨੇ ਹੋਈਆਂ ਪ੍ਰੀਖਿਆਵਾਂ ਤੋਂ ਬਾਅਦ ਅੱਜ ਮਾਪੇ- ਅਧਿਆਪਕ ਮਿਲਣੀ ਕਰਵਾਈ ਗਈ, ਇਸ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ ਸਲਵਿੰਦਰ ਸਿੰਘ ਸਮਰਾ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਤਿਆਰ ਕੀਤੇ ਨਤੀਜੇ ਉਨ੍ਹਾਂ ਦੇ ਮਾਪਿਆਂ ਨੂੰ ਦੱਸੇ ਗਏ। ਸਰਕਾਰੀ ਹਾਈ ਸਕੂਲ ਕਮਾਸਕਾ ਵਿਖੇ ਵੀ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਤੇ ਇਸ ਮੀਟਿੰਗ ਵਿੱਚ ਮਾਪੇ ਖ਼ਰਾਬ ਮੌਸਮ ਦੇ ਬਾਵਜੂਦ ਆਪਣੇ ਬੱਚਿਆਂ ਦੇ ਨਤੀਜੇ ਵੇਖਣ ਲਈ ਸਕੂਲ ਵਿੱਚ ਪਹੁੰਚੇ। ਸਕੂਲ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਹੁੰਚੇ ਮਾਪਿਆਂ ਨੇ ਨਤੀਜੇ ਚੈਕ ਕੀਤੇ ਤੇ ਤਸੱਲੀ ਪ੍ਰਗਟਾਈ।
ਮਾਪੇ ਤੇ ਅਧਿਆਪਕਾਂ ਚ ਕੜੀ ਦਾ ਕੰਮ ਕਰਦੀ ਹੈ ਮਿਲਣੀ--- ਅਮਨਦੀਪ ਕੌਰ : ਸਕੂਲ ਦੀ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਸਿਖਿਆ ਵਿਭਾਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲਾਂ ਵਿਚ ਹੋਈਆਂ ਮਾਪੇ-ਆਧਿਆਪਕ ਮਿਲਣੀ ਮਾਪੇ ਅਤੇ ਅਧਿਆਪਕਾਂ ਵਿਚਕਾਰ ਇੱਕ ਕੜੀ ਦਾ ਕੰਮ ਕਰਦਿਆਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ਨੂੰ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਣ ਲਈ ਕਾਰਗਰ ਹਨ । ਅਧਿਆਪਕਾ ਅਮਨਦੀਪ ਕੌਰ ਨੇ ਦੱਸਿਆ ਕਿ ਬਹੂਗਿਣਤੀ ਪੜਦੇ ਬੱਚਿਆਂ ਦੇ ਮਾਪੇ ਅਨਪੜ੍ਹ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਵਿਦਿਅਕ ਪੱਧਰ ਦਾ ਮੁਢਲਾ ਗਿਆਨ ਨਹੀਂ ਹੁੰਦਾ,ਪਰ ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਇਹ ਮਾਪੇ ਵੀ ਅਧਿਆਪਕਾਂ ਕੋਲੋ ਆਪਣੇ ਬੱਚਿਆਂ ਦੇ ਪੱਧਰ ਉਤਸਕਤਾ ਨਾਲ ਜਾਣਦੇ ਵੇਖੇ ਗਏ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ


Indo Canadian Post Indo Canadian Post