ਭਗਵਾਨ ਹਾਂਸ ਦਾ ਗੀਤ ਨਕਲ ਜੇ ਕਰਨੀ ਫੁੱਲਾਂ ਦੀ ਕਰ ਰਲੀਜ਼
ਸੰਗਰੂਰ (ਸਵਰਾਜ ਸਾਗਰ)ਕਾਫੀ ਸਾਲ ਪਹਿਲਾਂ ਸਿੱਖਿਆ ਵਿਭਾਗ ਨੇ ਨਕਲ ਵਿਰੋਧੀ ਅਭਿਆਨ ਤਹਿਤ,ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ, ਸੂਬਾ ਪੱਧਰੀ ਪੇਂਟਿੰਗ,ਸਲੋਗਨ ਮੁਕਾਬਲੇ ਕਰਵਾਏ ਗਏ,ਸਾਰੇ ਮੁਕਾਬਲਿਆਂ ਚੋਂ ਫਸਟ ਆਈਆਂ ਲਾਇਨਾਂ, ਐਧਰ ਓਧਰ ਕੀ ਦੇਖਦਾ ਲੈਨਾਂ ਕੀ ਕਨਸੋਆਂ, ਨਕਲ ਜੇ ਕਰਨੀ ਫੁੱਲਾਂ ਦੀ ਕਰ,ਵੰਡਣ ਜੋ ਖੁਸ਼ਬੋਆਂ। ਪ੍ਰਸਿੱਧ ਲੇਖਕ ਤੇ ਗਾਇਕ ਭਗਵਾਨ ਹਾਂਸ ਨੇ ਲਿਖੀਆਂ ਸੀ,ਜੋ ਬਾਅਦ ਵਿਚ ਸਿੱਖਿਆ ਮਹਿਕਮੇ ਨੇ ਸੰਸਾਰ ਪ੍ਰਸਿੱਧ ਕਲਾਕਾਰ ਸਰਦੂਲ ਸਿਕੰਦਰ,ਅਮਰ ਨੂਰੀ, ਮਨਪ੍ਰੀਤ ਅਖ਼ਤਰ ਅਤੇ ਭਗਵਾਨ ਹਾਂਸ ਤੋਂ ਗਵਾਇਆ ਗਿਆ ਅਤੇ ਸਿੱਖਿਆ ਵਿਭਾਗ ਦੇ ਦਫਤਰਾਂ ਚੰਡੀਗੜ੍ਹ,ਖੰਨੇ, ਸੰਗਰੂਰ ਇਸ ਦੀ ਸ਼ੁਟਿੰਗ ਹੋਈ, ਵਿਭਾਗ ਨੇ ਲੱਖਾਂ ਰੁਪਏ ਲਾਏ, ਪ੍ਜੈਕਟ ਪਤਾ ਨੀ ਕਿੱਥੇ ਆ। ਹੁਣ ਭਗਵਾਨ ਹਾਂਸ ਨੇ ਆਪਣੇ ਤੌਰ ਤੇ ਗਾਇਆ ਹੈ,ਤੇ ਸੰਗੀਤ ਪ੍ਰਸਿੱਧ ਸੰਗੀਤਕਾਰ ਦਵਿੰਦਰ ਕੈਂਥ ਨੇ ਦਿੱਤਾ ਹੈ, ਪੂਰੀ ਦੁਨੀਆ ਵਿੱਚ ਰਲੀਜ਼ ਜਸ ਸਟੂਡੀਓ ਨੇ ਕੀਤਾ ਹੈ, ਰਲੀਜ਼ ਕਰਨ ਦੀ ਰਸਮ ਡਾਕਟਰ ਸੁਖਵਿੰਦਰ ਸਿੰਘ, ਪੋ੍ਫੈਸਰ ਚਰਨਜੀਤ ਸਿੰਘ ਉਡਾਰੀ, ਲੇਖਕ ਤੇ ਗਾਇਕ ਭਗਵਾਨ ਹਾਂਸ, ਪ੍ਰਿੰਸੀਪਲ ਸਤਿੰਦਰ ਕੌਰ,ਪਿ੍ਸੀਪਲ ਹਰਿੰਦਰ ਸਿੰਘ,ਪਿ੍ਸੀਪਲ ਮਨਿੰਦਰ ਪਾਲ ਸਿੰਘ, ਮੈਂਡਮ ਪ੍ਰਮਜੀਤ ਕੌਰ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ,ਹਰਦੀਪ ਸਿੰਘ,ਚੰਦਰ ਪ੍ਰਕਾਸ਼, ਨਵਕਿਰਨਦੀਪ ਸਿੰਘ, ਧਰਮਿੰਦਰ ਸਿੰਘ, ਪੁਸ਼ਪਿੰਦਰ ਸਿੰਘ,ਅਨਿਲ ਕੁਮਾਰ, ਮੈਡਮ ਮਨਜੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਚਰਨਜੀਤ ਕੌਰ, ਅਤੇ ਬਲਜੀਤ ਕੌਰ ਨੇ ਸਾਂਝੇ ਤੌਰ ਤੇ ਨਿਭਾਈ। ਡਾਕਟਰ ਸੁਖਵਿੰਦਰ ਸਿੰਘ ਅਤੇ ਪ੍ਰੋਫੈਸਰ ਚਰਨਜੀਤ ਸਿੰਘ ਉਡਾਰੀ ਨੇ ਸਿੱਖਿਆ ਮਹਿਕਮੇ ਵਾਸਤੇ ਵਧੀਆ ਉਪਰਾਲਾ ਦੱਸਿਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Indo Canadian Post Indo Canadian Post