ਸ਼ਹੀਦੀ ਦਿਹਾੜਿਆ ਦੇ ਚਲਦਿਆਂ ਦਿਵਾਨ ਟੋਡਰਮੱਲ ਦੇ ਵਿਦਿਆਰਥੀਆਂ ਗੁਰੂ ਘਰ ਲਵਾਈ ਹਾਜ਼ਰੀ
ਵਿਦਿਆਰਥੀਆਂ ਸ਼ਬਦ ਕੀਰਤਨ ਅਤੇ ਕਵਿਤਾਵਾਂ ਪੜ੍ਹੀਆਂ
ਭਵਾਨੀਗੜ੍ 23 ਦਸੰਬਰ (ਗੁਰਵਿੰਦਰ ਸਿੰਘ ) ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਦੇ ਚੱਲਦਿਆਂ ਨੇੜਲੇ ਪਿੰਡ ਕਾਕੜਾ ਵਿਖੇ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਨੇੜਲੇ ਗੁਰੂ ਘਰ ਵਿਖੇ ਮੱਥਾ ਟੇਕਿਆ । ਜਾਣਕਾਰੀ ਦਿੰਦਿਆ ਮੈਨੇਜਰ ਸਰਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਬਾਬਾ ਕਿ੍ਰਪਾਲ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਯੋਗ ਅਗਵਾਈ ਵਿੱਚ ਦਿਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਦੇ ਪ੍ਰਸਿਪਲ ਡਾ ਯੋਗਿਤਾ ਸ਼ਰਮਾ. ਮਾਸ਼ਟਰ ਕਸ਼ਮੀਰ ਸਿੰਘ ਅਤੇ ਮੈਨੇਜਰ ਹਰਦੀਪ ਸਿੰਘ ਦੀ ਰਹਿਨੁਮਾਈ ਹੇਠ ਅੱਜ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਹੀਦੀ ਦਿਹਾੜਿਆ ਦੇ ਚਲਦਿਆਂ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਜੋ ਕਿ ਦਿਵਾਨ ਟੋਡਰਮੱਲ ਜੀ ਦੀ ਯਾਦਗਾਰੀ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ । ਓਹਨਾਂ ਦੱਸਿਆ ਕਿ ਸ਼ਹੀਦੀ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ .ਗੁਰਬਾਣੀ ਅਤੇ ਕਵਿਸ਼ਰੀਆ ਰਾਹੀਂ ਛੋਟੇ ਸ਼ਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੱਲ ਭੇਟ ਕੀਤੇ। ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰੂ ਕੇ ਲੰਗਰ ਵਿੱਚ ਸੇਵਾ ਕੀਤੀ ਅਤੇ ਗੁਰੂ ਵਿਚਾਰਾਂ ਸਰਵਣ ਕੀਤੀਆਂ । ਬੱਚਿਆਂ ਨੇ ਗੁਰਦੁਆਰਾ ਵਿੱਚ ਲੱਗੀ ਸਿੱਖ ਇਤਹਾਸ ਬਾਰੇ ਲੱਗੀ ਫੋਟੋ ਪ੍ਰਦਸ਼ਨੀ ਦੇਖੀ ਅਤੇ ਆਪਣੇ ਧਾਰਮਿਕ ਅਮੀਰ ਵਿਰਸੇ ਨੂੰ ਯਾਦ ਕੀਤਾ । ਇਸ ਮੋਕੇ ਸਕੂਲ ਦੇ ਪਰਿਸੀਪਲ ਮੈਡਮ ਯੋਗਿਤਾ ਸ਼ਰਮਾ ਨੇ ਜਿਥੇ ਛੋਟੇ ਸ਼ਹਿਬਜਾਦਿਆ ਨੂੰ ਸ਼ਰਧਾ ਨਾਲ ਨਮਨ ਕੀਤਾ ਓਥੇ ਹੀ ਓਹਨਾ ਸ਼ਹੀਦੀ ਦਿਹਾੜੇ ਤੇ ਜੁਲਮ ਨਾ ਕਰਨਾ ਤੇ ਨਾ ਹੀ ਜੁਲਮ ਸਹਿਣਾ ਦਾ ਸੰਦੇਸ਼ ਜੋ ਕਿ ਸਾਨੂੰ ਸ਼ਹੀਦੀ ਦਿਹਾੜਾ ਮਨਾਓਦਿਆ ਮਿਲਿਆ ਤੇ ਅਮਲ ਕਰਨ ਦਾ ਸੰਦਸ਼ ਵਿਦਿਆਰਥੀਆਂ ਨੂੰ ਦਿਤਾ।
ਕੀਰਤਨ ਕਰਦੇ ਸਕੂਲ ਦੇ ਵਿਦਿਆਰਥੀ ।


Indo Canadian Post Indo Canadian Post