ਬਹਾਵਲਪੁਰ ਯੂਥ ਵਿੰਗ ਨੇ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ
"ਹੈਲਪ ਪ੍ਰਾਜੈਕਟ" ਤਹਿਤ ਸਮਾਜ ਸੇਵਾ ਦਾ ਉਪਰਾਲਾ ਕੀਤਾ ਹੈ:- ਵਿਜੇ ਕੁਮਾਰ, ਜੋਨੀ ਕਾਲੜਾ
ਭਵਾਨੀਗੜ੍ਹ, 23 ਦਸੰਬਰ (ਗੁਰਵਿੰਦਰ ਸਿੰਘ): ਬਹਾਵਲਪੁਰ ਯੂਥ ਵਿੰਗ ਵੱਲੋਂ ਬਹਾਵਲਪੁਰ ਸਭਾ ਦੇ ਸਹਿਯੋਗ ਨਾਲ ਇੱਕ "ਹੈਲਪ ਪ੍ਰਾਜੈਕਟ" ਬਲਾਕ ਦੇ ਪਿੰਡ ਬਲਿਆਲ, ਰਾਮਪੁਰਾ ਸਮੇਤ ਸ਼ਹਿਰ ਦੇ ਕਾਕੜਾ ਰੋਡ 'ਤੇ ਲਗਾਇਆ ਗਿਆ। ਪ੍ਰਾਜੈਕਟ ਦੇ ਚੇਅਰਮੈਨ ਵਿਜੇ ਕੁਮਾਰ ਅਤੇ ਜੋਨੀ ਕਾਲੜਾ ਨੇ ਦੱਸਿਆ ਕਿ ਪ੍ਰਾਜੈਕਟ ਦੇ ਤਹਿਤ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ, ਬੱਚਿਆਂ ਲਈ ਬੂਟ ਜੁਰਾਬਾਂ, ਟੋਪੀਆਂ, ਰਜਾਈਆਂ ਅਤੇ ਗਰਮ ਕੱਪੜੇ ਆਦਿ ਵੰਡੇ ਗਏ। ਵਿੰਗ ਦੇ ਪ੍ਰਧਾਨ ਰਜਿੰਦਰ ਕੁਮਾਰ ਨੇ ਕਿਹਾ ਕਿ ਭਾਈਚਾਰੇ ਦੇ ਸਹਿਯੋਗ ਨਾਲ ਬਹਾਵਲਪੁਰ ਯੂਥ ਵਿੰਗ ਵੱਲੋਂ ਸਮਾਜ ਸੇਵਾ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਗਰੀਬ ਪਰਿਵਾਰਾਂ ਨੂੰ ਸਰਦੀ ਤੋਂ ਬਚਣ ਲਈ ਸਮਾਨ ਵੰਡਿਆ ਗਿਆ ਹੈ। ਇਸ ਮੌਕੇ ਪਰਮਾਨੰਦ ਪਬਰੇਜ਼ਾ, ਰਾਮ ਕੁਮਾਰ, ਨਰੇਸ਼ ਕੁਮਾਰ, ਧਰਮਪਾਲ ਅਹੂਜਾ, ਡਾ.ਉਮੇਸ਼ ਪਾਹਵਾ, ਰਾਜ਼ੇਸ ਕੁਮਾਰ, ਰਵਿੰਦਰ ਰਵੀ, ਜਤਿੰਦਰ ਕੁਮਾਰ ਜੱਜ, ਮਨੀਸ਼ ਕੁਮਾਰ, ਰੱਜਤ ਅਰੋੜਾ, ਤਰੁਣ ਕੁਮਾਰ, ਰੌਕੀ ਧਵਨ, ਸੁਸ਼ੀਲ ਕੁਮਾਰ, ਆਸ਼ੂ ਕੁਮਰਾ, ਵਿੱਕੀ ਧਵਨ, ਦੀਪਕ ਕੁਮਾਰ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
ਲੋੜਵੰਦਾਂ ਨੂੰ ਗਰਮ ਕੱਪੜੇ ਵੰਡਦੇ ਹੋਏ ਬਹਾਵਲਪੁਰ ਸਭਾ ਦੇ ਨੁਮਾਇੰਦੇ।