ਸਿੰਗਲਾ ਦੀ ਨਿਯੁਕਤੀ 'ਤੇ ਪਾਰਟੀ ਵਰਕਰ ਬਾਗੋਬਾਗ
ਭਵਾਨੀਗੜ,1 ਦਸੰਬਰ (ਗੁਰਵਿੰਦਰ ਸਿੰਘ): ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਪਾਰਟੀ ਹਾਈਕਮਾਂਡ ਵੱਲੋਂ ਅਾਲ ਇੰਡੀਆ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕਰਨ 'ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸਿੰਗਲਾ ਦੀ ਨਿਯੁਕਤੀ 'ਤੇ ਖੁਸ਼ੀ ਮਨਾਉੰਦਿਆ ਅੱਜ ਕਾਂਗਰਸੀ ਵਰਕਰਾਂ ਨੇ ਸ਼ਹਿਰ ਦੇ ਮੇਨ ਬਾਜਾਰ ਵਿੱਚ ਲੱਡੂ ਵੰਡੇ। ਇਸ ਮੌਕੇ ਪਾਰਟੀ ਵਰਕਰਾਂ ਨੇ ਸਿੰਗਲਾ ਨੂੰ ਅਾਲ ਇੰਡੀਆ ਕਾਂਗਰਸ ਕਮੇਟੀ ਦਾ ਕੌਮੀ ਸਕੱਤਰ ਨਿਯੁਕਤ ਕਰਨ 'ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਵਰਿੰਦਰ ਪੰਨਵਾਂ ਚੈਅਰਮੈਨ ਬਲਾਕ ਸੰਮਤੀ, ਪ੍ਰਦੀਪ ਕੱਦ ਚੈਅਰਮੈਨ ਮਾਰਕਿਟ ਕਮੇਟੀ, ਜਗਤਾਰ ਨਮਾਦਾ, ਸੰਜੂ ਵਰਮਾ, ਫਕੀਰ ਚੰਦ ਸਿੰਗਲਾ ਸਾਬਕਾ ਕੌਂਸਲਰ, ਰਾਏ ਸਿੰਘ ਬਖਤੜੀ, ਹਰੀ ਸਿੰਘ ਫੱਗੂਵਾਲਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
ਸਿੰਗਲਾ ਦੀ ਨਿਯੁਕਤੀ 'ਤੇ ਲੱਡੂ ਵੰਡਦੇ ਕਾਂਗਰਸੀ ਵਰਕਰ।


Indo Canadian Post Indo Canadian Post