ਨਵੇਂ ਸਾਲ ਦੀ ਆਮਦ ਤੇ ਸ਼੍ਰੀ ਬਾਲਾ ਜੀ ਦਾ ਕੀਤਾ ਗੁਣਗਾਨ
ਜੋਤੀ ਪ੍ਰਚੰਡ ਦੀ ਰਸ਼ਮ ਐਡਵੋਕੇਟ ਸੱਤਪਾਲ ਸ਼ਰਮਾਂ ਤੇ ਸਾਥੀਆਂ ਵੱਲੋਂ ਨਿਭਾਈ
ਭਵਾਨੀਗੜ, 2 ਜਨਵਰੀ (ਗੁਰਵਿੰਦਰ ਸਿੰਘ): ਸ੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਦਸ਼ਮੇਸ਼ ਨਗਰ ਭਵਾਨੀਗੜ ਵਿਖੇ ਪ੍ਰਧਾਨ ਮੁਨੀਸ਼ ਸਿੰਗਲਾ ਦੀ ਅਗਵਾਈ ਹੇਠ ਸ੍ਰੀ ਬਾਲਾ ਜੀ ਟਰੱਸਟ, ਜੈ ਹਨੂੰਮਾਨ ਜਾਗਰਣ ਮੰਡਲ, ਸ਼੍ਰੀ ਦੁਰਗਾ ਮਾਤਾ ਮਹਿਲਾ ਸੰਕੀਰਤਨ ਮੰਡਲ ਤੇ ਸ਼੍ਰੀ ਦੁਰਗਾ ਮਾਤਾ ਜੂਨੀਅਰ ਸੇਵਾਦਾਰ ਦੇ ਸ਼ਹਿਯੋਗ ਨਾਲ ਨਵੇਂ ਸਾਲ ਦੀ ਸ਼ੁੱਭ ਆਮਦ ਮੌਕੇ 31 ਦਸੰਬਰ ਦੀ ਸ਼ਾਮ ਸ਼੍ਰੀ ਬਾਲਾ ਜੀ ਦੀ ਚੌਂਕੀ ਕਰਵਾਈ ਗਈ। ਇਸ ਮੌਕੇ ਪੂਜਾ ਅਰਚਨਾ ਤੇ ਜੋਤੀ ਪ੍ਰਚੰਡ ਕਰਨ ਦੀ ਰਸ਼ਮ ਬਾਲਾ ਜੀ ਟਰੱਸਟ ਦੇ ਆਗੂ ਐਡਵੋਕੇਟ ਸੱਤਪਾਲ ਸ਼ਰਮਾਂ ਤੇ ਸਾਥੀਆਂ ਵੱਲੋਂ ਨਿਭਾਈ ਗਈ। ਇਸ ਮੌਕੇ ਤੁਲਸੀ ਗੋਇਲ ਤੇ ਜੋਤੀ ਪ੍ਰਿੰਸ ਸ਼ਰਮਾ ਵੱਲੋਂ ਅਪਣੀ ਸੁਰੀਲੀ ਅਵਾਜ ਵਿੱਚ ਸ਼੍ਰੀ ਬਾਲਾ ਜੀ ਦਾ ਗੁਣਗਾਨ ਕਰਕੇ ਭਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਨਵੇਂ ਵਰੇ ਦੀ ਸਵੇਰ ਸ਼੍ਰੀ ਬਾਲਾ ਜੀ ਦਾ ਸਵਾਮਨੀ ਦਾ ਪ੍ਰਸਾਦ ਸੰਗਤ ਨੂੰ ਵਰਤਾਇਆ ਗਿਆ। ਸ਼ਹਿਰਵਾਸੀਆਂ ਨੇ ਇਸ ਧਾਰਮਿਕ ਪ੍ਰੋਗਰਾਮ ਵਿੱਚ ਪਰਿਵਾਰਾਂ ਸਮੇਤ ਪਹੁੰਚ ਕੇ ਸ਼੍ਰੀ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਸਮੂਹ ਮੈੰਬਰ ਵੱਲੋਂ ਸ਼ਰਧਾ ਤੇ ਪੂਰੇ ਉਤਸ਼ਾਹ ਨਾਲ ਸੇਵਾ ਨਿਭਾਈ ਗਈ।
ਜੋਤੀ ਪ੍ਰਚੰਡ ਦੀ ਰਸਮ ਅਦਾ ਕਰਦੇ ਮੌਕੇ ਹਾਜ਼ਰ ਕਮੇਟੀ ਮੈੰਬਰ ਤੇ ਹੋਰ।