ਕਾਸਟੋ ਕ੍ਰਿਕਟ ਟੂਰਨਾਮੈਂਟ ਦੇ ਪੋਸਟਰ ਰਲੀਜ
12 ਜਨਵਰੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ ਚ ਲੱਗਣਗੇ ਚੋਕੇ ਛਕੇ
ਭਵਾਨੀਗੜ 4 ਜਨਵਰੀ (ਗੁਰਵਿੰਦਰ ਸਿੰਘ) ਬਾਬਾ ਸਿੱਧਸਰ ਕਲੱਬ ਜੱਖਲਾਂ ਅਤੇ ਰਾਇਲ ਕ੍ਰਿਕਟ ਕਲੱਬ ਭਵਾਨੀਗੜ੍ਹ ਵੱਲੋਂ ਮਿਤੀ 12 ਜਨਵਰੀ ਦਿਨ ਅਤਵਾਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ ਵਿਖੇ ਇੱਕ ਰੋਜਾ ਕਾਸਟੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਪੀ ਭਵਾਨੀਗੜ੍ਹ ਅਤੇ ਸੁਮਿਤ ਬਾਂਸਲ ਨੇ ਦੱਸਿਆ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਥੇ ਖੇਡਾਂ ਸਾਡੀ ਆਮ ਜਿੰਦਗੀ ਵਿਚ ਜਰੂਰੀ ਹਨ ਓਥੇ ਹੀ ਇਲਾਕੇ ਦੇ ਨੌਜਵਾਨ ਵਰਗ ਵਿਚ ਖੇਡ ਭਾਵਨਾ ਪੈਦਾ ਕਰਨ ਲਈ ਅਤੇ ਖੇਡਾਂ ਵਿਚ ਰੁਚੀ ਲੈਣ ਵਾਲੇ ਨੌਜਵਾਨਾਂ ਦਾ ਹੁਨਰ ਆਮ ਲੋਕਾਂ ਵਿਚ ਲਿਆਉਣ ਸਾਨੂੰ ਇਸ ਤਰਾਂ ਦੇ ਉਪਰਾਲੇ ਕਰਨੇ ਹੀ ਪੈਣਗੇ, ਜਿਸ ਨਾਲ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਉਤਸਾਹ ਮਿਲਦਾ ਹੋਵੇ ਉਕਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਸਟੋ ਕ੍ਰਿਕਟ ਟੂਰਨਾਮੇਂਟ ਦਾ ਪੋਸਟਰ ਰਿਲੀਜ਼ ਕਰਦਿਆਂ ਹੈਪੀ ਭਵਾਨੀਗੜ੍ਹ ਅਤੇ ਸੁਮੀਤ ਬਾਂਸਲ ਨੇ ਕੀਤਾ . ਓਹਨਾ ਦਸਿਆ ਕਿ ਇਸ ਕਾਸਕੋ ਕ੍ਰਿਕਟ ਟੂਰਨਾਮੈਂਟ ਵਿੱਚ ਪਹਿਲਾ ਇਨਾਮ 41000 ਰੁਪਏ ਦੂਜਾ ਇਨਾਮ 25000 ਰੁਪਏ ਅਤੇ ਤੀਜਾ ਤੇ ਚੋਥਾ ਇਨਾਮ ਕ੍ਰਮਵਾਰ 3100 ਰੁਪਏ ਦਿੱਤਾ ਜਾਵੇਗਾ ਓਹਨਾਂ ਦੱਸਿਆ ਕਿ ਮੈਨ ਆਫ ਦੀ ਸੀਰੀਜ ਵਾਲੀ ਜੇਤੂ ਟੀਮ ਨੂੰ 15000 ਹਜਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ । ਓਹਨਾਂ ਦੱਸਿਆ ਕਿ ਟੂਰਨਾਮੈਂਟ ਦੋਰਾਨ ਗੁਰੂ ਕੇ ਲੰਗਰ ਅਤੱਟ ਵਰਤਾੲ ਜਾਣਗੇ । ਅੱਜ ਇਸ ਕਾਸਟੋ ਕਰਿਕਟ ਟੂਰਨਾਮੈਂਟ ਦੇ ਪੋਸਟਰ ਰਲੀਜ ਕਰਨ ਮੋਕੇ ਸੁਮਿੱਤ ਬਾਸਲ, ਹੈਪੀ ਭਵਾਨੀਗੜ, ਰਵੀ ਗਰੇਵਾਲ, ਨਵੀਂ ਗਰੇਵਾਲ, ਬਲਕਰਨ ਮਾਨ, ਰਾਜੂ ਮੋਟੀ, ਪੋਪੀ ਭਵਾਨੀਗੜ, ਸੁਖਵਿੰਦਰ ਸਿੰਘ ਤੋ ਇਲਾਵਾ ਹੋਰ ਕਲੱਬ ਮੈਬਰ ਵੀ ਮੋਜੂਦ ਸਨ।
ਪੋਸਟਰ ਰਲੀਜ ਕਰਦੇ ਕਲੱਬ ਦੇ ਅਹੁਦੇਦਾਰ: {ਰੋਮੀ}