ਦੁਕਾਨਦਾਰਾਂ ਨੇ ਖੀਰ ਦਾ ਲੰਗਰ ਲਾਇਆ
ਦੁਕਾਨਦਾਰਾਂ ਨੇ ਖੀਰ ਦਾ ਲੰਗਰ ਲਾਇਆ
ਭਵਾਨੀਗੜ, 4 ਜਨਵਰੀ (ਗੁਰਵਿੰਦਰ ਸਿੰਘ): ਸਥਾਨਕ ਨਾਗਰਾ ਮਾਰਕਿਟ ਦੇ ਦੁਕਾਨਦਾਰਾਂ ਵੱਲੋਂ ਮੁੱਖ ਬਜ਼ਾਰ ਵਿੱਚ ਲੋਕਾਂ ਲਈ ਖੀਰ ਦਾ ਲੰਗਰ ਲਗਾਇਆ ਗਿਆ। ਦੁਕਾਨਾਦਾਰਾਂ ਨੇ ਲੰਗਰ ਦੌਰਾਨ ਉਤਸ਼ਾਹ ਨਾਲ ਸੇਵਾ ਨਿਭਾਈ। ਇਸ ਮੌਕੇ ਤਰਸੇਮ ਚੰਦ ਗੋਇਲ, ਮੱਖਣ ਸ਼ਰਮਾ, ਸੰਜੂ ਵਰਮਾ, ਸ਼ੈੰਟੀ ਧਵਨ, ਕ੍ਰਿਸ਼ਨ ਕੁਮਾਰ ਸ਼ਰਮਾ, ਮੰਗੂ ਟੇਲਰ, ਪ੍ਰੇਮ ਸਿੰਘ, ਵਿਨੇ ਵਰਮਾ, ਕਾਲਾ ਹੇਅਰ ਡਰੈਸਰ, ਦੀਪੀ ਟੇਲਰ, ਧੀਰਾ ਟੇਲਰ, ਕਲੇਰ ਬੁਟੀਕ, ਲਾਲੀ, ਨੀਟੂ ਸਮੇਤ ਕਾਲਾ ਤੇ ਸੁਰਿੰਦਰ ਆਦਿ ਹਾਜ਼ਰ ਸਨ।
ਲੰਗਰ 'ਚ ਸੇਵਾ ਕਰਦੇ ਦੁਕਾਨਦਾਰ।


Indo Canadian Post Indo Canadian Post