ਸੰਘਰੇੜੀ ਇਕਾਈ ਦੀ ਚੋਣ ਸਰਬਸੰਮਤੀ ਨਾਲ
ਜਿਲ੍ਹਾ ਪੱਧਰੀ ਧਰਨੇ ਸਬੰਧੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹੈ: ਕਪਿਆਲ
ਭਵਾਨੀਗੜ੍ਹ, 6 ਜਨਵਰੀ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਇਕਾਈ ਸੰਘਰੇੜੀ ਦੀ ਚੋਣ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਤੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਇਕਾਈ ਪ੍ਰਧਾਨ ਰਜਿੰਦਰ ਸਿੰਘ, ਖਜਾਨਚੀ ਜਸਵਿੰਦਰ ਸਿੰਘ, ਜਰਨਲ ਸਕੱਤਰ ਹਰਵਿੰਦਰ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਸਕੱਤਰ ਮੁਖਤਿਆਰ ਸਿੰਘ ਨੂੰ ਚੁਣਿਆ ਗਿਆ ਜਦੋਂਕਿ ਜੰਗੀਰ ਸਿੰਘ, ਬਲਦੇਵ ਸਿੰਘ, ਕੇਸਰ ਸਿੰਘ, ਅਜਾਇਬ ਸਿੰਘ, ਦੇਵ ਸਿੰਘ ਜਥੇਦਾਰ, ਨਰਿੰਦਰ ਸਿੰਘ, ਰੋਹੀ ਸਿੰਘ, ਗੁਰਬਖਸ਼ ਸਿੰਘ, ਤਾਰਾ ਸਿੰਘ ਨੂੰ ਇਕਾਈ ਦੇ ਮੈਂਬਰ ਵਜੋਂ ਚੁਣਿਆ ਗਿਆ। ਮੀਟਿੰਗ ਦੌਰਾਨ ਕਪਿਆਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਕਤਾ ਨਾਲ ਹੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਵਾਅਦਾ ਖਿਲਾਫ਼ੀ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਦਰਜ ਕੀਤੇ ਪਰਚਿਆ ਨੂੰ ਰੱਦ ਕਰਵਾਉਣ ਲਈ ਯੂਨੀਅਨ ਵੱਲੋਂ 7 ਜਨਵਰੀ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਵਿਖੇ ਧਰਨਾ ਦੇ ਕੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਧਰਨੇ ਸਬੰਧੀ ਯੂਨੀਅਨ ਵੱਲੋਂ ਪਿੰਡ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੇਵ ਸਿੰਘ ਘਰਾਚੋਂ ਜਿਲ੍ਹਾ ਮੀਤ ਪ੍ਰਧਾਨ, ਕਸ਼ਮੀਰ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਅਜੈਬ ਸਿੰਘ ਸੰਘਰੇੜੀ ਜਿਲ੍ਹਾ ਖਜਾਨਚੀ ਆਦਿ ਹਾਜ਼ਰ ਸਨ।
ਮੀਟਿੰਗ ਦੌਰਾਨ ਹਾਜ਼ਰ ਕਿਸਾਨ।