ਪ੍ਰਦੀਪ ਕੱਦ ਨੇ ਮਾਰਕਿਟ ਕਮੇਟੀ ਦੇ ਚੈਅਰਮੈਨ ਤੇ ਫੱਗੂਵਾਲਾ ਨੇ ਵਾਇਸ ਚੈਅਰਮੈਨ ਵੱਜੋਂ ਅਹੁੱਦਾ ਸੰਭਾਲਿਆ
ਪਾਰਟੀ 'ਚ ਹਰ ਵਰਕਰ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਂਦੈ - ਸਿੰਗਲਾ
ਭਵਾਨੀਗੜ, 11 ਜਨਵਰੀ (ਗੁਰਵਿੰਦਰ ਸਿੰਘ): ਮਾਰਕੀਟ ਕਮੇਟੀ ਦਫ਼ਤਰ ਭਵਾਨੀਗੜ੍ਹ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਕੁਮਾਰ ਕੱਦ ਨੇ ਮਾਰਕਿਟ ਕਮੇਟੀ ਦੇ ਚੈਅਰਮੈਨ ਤੇ ਹਰੀ ਸਿੰਘ ਫੱਗੂਵਾਲਾ ਨੇ ਵਾਇਸ ਚੈਅਰਮੈਨ ਵੱਜੋਂ ਸ਼ਨੀਵਾਰ ਨੂੰ ਅਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ 'ਤੇ ਸੂਬੇ ਦੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਵੀ ਮੌਜੂਦ ਰਹੇ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਪਣੇ ਵਰਕਰਾਂ ਨੂੰ ਬਣਦਾ ਮਾਨ ਸਤਿਕਾਰ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਹੈ। ਕੱਦ ਅਤੇ ਫੱਗੂਵਾਲਾ ਨੇ ਵੀ ਪਾਰਟੀ ਦੀ ਹਮੇਸ਼ਾ ਚੜਦੀ ਕਲਾ ਲਈ ਦਿਨ ਰਾਤ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਜਿਸਦਾ ਪ੍ਰਮਾਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਦੀਪ ਕੱਦ ਨੂੰ ਮਾਰਕਿਟ ਕਮੇਟੀ ਭਵਾਨੀਗੜ ਦਾ ਚੈਅਰਮੈਨ ਤੇ ਹਰੀ ਸਿੰਘ ਫੱਗੂਵਾਲਾ ਨੂੰ ਵਾਇਸ ਚੈਅਰਮੈਨ ਥਾਪ ਕੇ ਦਿੱਤਾ ਹੈ। ਸਿੰਗਲਾ ਨੇ ਅਹੁਦਾ ਸੰਭਾਲਣ 'ਤੇ ਚੈਅਰਮੈਨ ਕੱਦ ਤੇ ਵਾਇਸ ਚੈਅਰਮੈਨ ਫੱਗੂਵਾਲਾ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਦੋਵੇਂ ਅਪਣੀ ਨਵੀਂ ਜਿੰਮੇਵਾਰੀਆਂ ਨੂੰ ਵਧੀਆ ਢੰਗ ਨਾਲ ਨਿਭਾਉਣਗੇ ਤੇ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਅਹੁਦੇਦਾਰੀਆ ਸੰਭਾਲਣ ਤੋਂ ਪਹਿਲਾਂ ਮਾਰਕਿਟ ਕਮੇਟੀ ਦਫ਼ਤਰ ਵਿਖੇ ਸ਼ੁਕਰਾਨੇ ਵੱਜੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੈਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਵਰਿੰਦਰ ਪੰਨਵਾਂ ਚੈਅਰਮੈਨ ਬਲਾਕ ਸੰਮਤੀ, ਵਿਪਨ ਸ਼ਰਮਾ ਜਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਨਾਨਕ ਚੰਦ ਨਾਇਕ ਮੈਬਰ ਜਿਲ੍ਹਾ ਪ੍ਰੀਸ਼ਦ, ਰਣਜੀਤ ਤੂਰ, ਨਰਿੰਦਰ ਕੁਮਾਰ ਸਲਦੀ, ਜਗਤਾਰ ਨਮਾਦਾ, ਕਪਲ ਦੇਵ ਗਰਗ, ਜਸਵੀਰ ਕੌਰ, ਹਰਮਨ ਨੰਬਰਦਾਰ, ਰਾਏ ਸਿੰਘ ਬਖਤੜੀ, ਕੁਲਵਿੰਦਰ ਮਾਝਾ, ਮੰਗਤ ਸ਼ਰਮਾਂ, ਮਹੇਸ਼ ਕੁਮਾਰ, ਫਕੀਰ ਚੰਦ ਸਿੰਗਲਾ, ਸੰਜੂ ਵਰਮਾ, ਗੋਲਡੀ ਕਾਕੜਾ, ਗੁਰਪ੍ਰੀਤ ਕੰਧੋਲਾ, ਦਰਸ਼ਨ ਦਾਸ ਜੱਜ, ਗੁਰਦੀਪ ਘਰਾਚੋਂ, ਸਾਹਬ ਸਿੰਘ ਸਰਪੰਚ, ਭਗਵੰਤ ਸਿੰਘ ਸਰਪੰਚ, ਲਖਵੀਰ ਸਿੰਘ, ਸਿਮਰਜੀਤ ਸਿੰਘ, ਹਾਕਮ ਸਿੰਘ ਮੁਗਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।
ਚੈਅਰਮੈਨ ਤੇ ਵਾਇਸ ਚੈਅਰਮੈਨ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਿਜੇਇੰਦਰ ਸਿੰਗਲਾ।