ਢੀਡਸਾ ਸਾਬ ਨਾਲ ਖੜੇ ਨੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ : ਝਨੇੜੀ
ਆਪਣੀ ਹਉਮੈ ਖਾਤਰ ਸੁਖਬੀਰ ਬਾਦਲ ਕਰ ਰਹੇ ਨੇ ਪਾਰਟੀ ਨੂੰ ਖੇਰੂ ਖੇਰੂ : -ਝਨੇੜੀ, ਤੂਰ
ਭਵਾਨੀਗੜ੍ਹ 13 ਜਨਵਰੀ (ਗੁਰਵਿੰਦਰ ਸਿੰਘ) ਚਾਪਲੂਸ ਲੋਕ ਪਾਰਟੀ ਵਿਚ ਭਾਰੂ ਹੋ ਰਹੇ ਹਨ ਅਤੇ ਸੁਖਬੀਰ ਬਾਦਲ ਪਾਰਟੀ ਵਰਕਰਾਂ ਵਲੋਂ ਖੂਨ ਨਾਲ ਸੰਜੋਈ ਪਾਰਟੀ ਨੂੰ ਖੇਰੂ ਖੇਰੂ ਕਰਨ ਤੇ ਲਗੇ ਹੋਏ ਹਨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਲੋਹੜੀ ਦੇ ਤਿਓਹਾਰ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਲੋਹੜੀ ਦੇ ਪਵਿੱਤਰ ਦਿਹਾੜੇ ਤੇ ਮੁਬਾਰਕਾਂ ਦਿੰਦਿਆਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਗੁਰਤੇਜ ਸਿੰਘ ਝਨੇੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਓਹਨਾ ਕਿਹਾ ਕੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਰਖ਼ਾਸਤ ਕਰਨ ਦੀ ਕੋਈ ਤੁੱਕ ਹੀ ਨਹੀਂ ਬਣਦੀ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਨੂੰ ਸਹੀ ਰਸਤੇ ਉੱਪਰ ਲੈ ਕੇ ਆਉਣਾ ਚਾਹੁੰਦੇ ਸਨ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵਾ ਪੱਟੀ ਵਿੱਚ ਮਜ਼ਬੂਤ ਕੀਤਾ ਅਤੇ ਜਿਨ੍ਹਾਂ ਲੋਕਾਂ ਦਾ ਕੋਈ ਆਧਾਰ ਨਹੀਂ ਹੈ ਉਹ ਅੱਜ ਅਖ਼ਬਾਰੀ ਬਿਆਨ ਬਾਜ਼ੀਆਂ ਕਰ ਰਹੇ ਹਨ. ਓਹਨਾ ਕਿਹਾ ਕੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅੱਜ ਵੀ ਸੁਖਦੇਵ ਸਿੰਘ ਢੀਡਸਾ ਨਾਲ ਹਨ ਅਤੇ ਜਦੋ ਵੀ ਲੋੜ ਪੈਂਦੀ ਹੈ ਤਾ ਉਹ ਅਤੇ ਓਹਨਾ ਨਾਲ ਵੱਡੀ ਗਿਣਤੀ ਵਿਚ ਨੌਜਵਾਨ ਪਾਰਟੀ ਵਰਕਰ ਆਪਣੇ ਅਸਤੀਫੇ ਜੇਬ ਵਿਚ ਪਾਈ ਫਿਰਦੇ ਹਨ.ਇਸ ਮੌਕੇ ਓਹਨਾ ਨਾਲ ਜਥੇਦਾਰ ਇੰਦਰਜੀਤ ਸਿੰਘ ਤੂਰ , ਰਾਮ ਸਿੰਘ ਮਟਰਾਂ, ਸਾਬਕਾ ਪ੍ਰਧਾਨ ਟਰੱਕ ਯੂਨੀਂ ਅਨ ਭਵਾਨੀਗੜ੍ਹ ਹਰਜੀਤ ਸਿੰਘ ਬੀਟਾ , ਜਥੇਦਾਰ ਅਜਾਇਬ ਸਿੰਘ ਗਹਿਲਾਂ, ਨਿਹਾਲ ਸਿੰਘ ਨੰਦਗੜ੍ਹ, ਕੁਲਵੰਤ ਸਿੰਘ ਸਰਾਓ, ਮਿਸ਼ਰਾ ਸਿੰਘ, ਮਨਦੀਪ ਸਿੰਘ, ਸੋਮਾ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ ਗੁਰਦੇਵ ਸਿੰਘ ਵੀ ਮੌਜੂਦ ਸਨ.