'ਹੈਲਪਿੰਗ ਹੈਂਡ' ਮੇਲੇ ਦਾ ਆਯੋਜਨ
'ਪ੍ਰਯਾਸ' ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ
ਭਵਾਨੀਗੜ੍ਹ, 14 ਜਨਵਰੀ (ਗੁਰਵਿੰਦਰ ਸਿੰਘ): ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਦੇ ਵਿਦਿਆਰਥੀਆਂ ਵੱਲੋਂ ਸਮਾਜ ਸੇਵਾ ਦੇ ਮੰਤਵ ਨਾਲ ਬਣਾਈ ਗਈ ਸੰਸਥਾ 'ਪ੍ਰਯਾਸ' ਵੱਲੋਂ ਠੰਡ ਦੇ ਮੌਸਮ ਦੇ ਮੱਦੇਨਜ਼ਰ ਸ਼ਹਿਰ ਵਿੱਚ ਇੱਕ 'ਹੈਲਪਿੰਗ ਹੈਂਡ' ਮੇਲੇ ਦਾ ਅਯੋਜਨ ਕੀਤਾ ਗਿਆ। ਜਿਸ ਤਹਿਤ ਵਿਦਿਆਰਥੀਆਂ ਨੇ ਲੋੜਵੰਦਾਂ ਵਿਅਕਤੀਆਂ ਨੂੰ ਗਰਮ ਕੱਪੜੇ, ਬੂਟ, ਖਿਡੌਣੇ ਆਦਿ ਵੰਡ ਕੇ ਉਹਨਾਂ ਦੀਆਂ ਅਸੀਸਾਂ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਪੁੰਨ ਦੇ ਕਾਰਜ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੀਨੂ ਸੂਦ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਅੰਦਰ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਪੈਦਾ ਕਰਕੇ ਹੀ ਉਹਨਾਂ ਦਾ ਸਰਵਪੱਖੀ ਵਿਕਾਸ ਸੰਭਵ ਹੋ ਸਕਦਾ ਹੈ ਅਤੇ ਇਸੇ ਵਿੱਚ ਹੀ ਸਾਡੇ ਸਮਾਜ ਦੀ ਤਰੱਕੀ ਹੈ। ਉਨ੍ਹਾਂ ਸਕੂਲ ਦੇ ਪ੍ਰਬੰਧਕ ਅਨਿਲ ਮਿੱਤਲ ਤੇ ਆਸ਼ਿਮਾ ਮਿੱਤਲ ਦਾ ਵੀ ਬੱਚਿਆਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਲੋੜਵੰਦ ਲੋਕਾਂ ਨੂੰ ਸਮੱਗਰੀ ਵੰਡਦੇ ਸਕੂਲ ਦੇ ਵਿਦਿਆਰਥੀ।