ਹੈਰੀਟੇਜ ਸਕੂਲ ਦੇ ਵਿਦਿਆਰਥੀਆਂ ਜਿੱਤਿਆ ਸੋਨ ਤਗਮਾ
ਅਧਿਆਪਕਾਂ ਤੇ ਮਾਤਾ-ਪਿਤਾ ਦਾ ਕੀਤਾ ਨਾ ਰੋਸ਼ਨ
ਭਵਾਨੀਗੜ 16 ਜਨਵਰੀ {ਗੁਰਵਿੰਦਰ ਸਿੰਘ } ਸਥਾਨਕ ਹੈਰੀਟੇਜ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਤਾਨੀਆ ਖੀਪਲ , ਆਸ਼ੂ ਵਰਮਾ ਅਤੇ ਅਮਨਦੀਪ ਕੌਰ ਨੇ ਤੇਲੰਗਾਨਾ ਵਿੱਚ ਹੋਏ ਨੈਸ਼ਨਲ ਯੂਥ ਮਿਕਸਡ ਨੈੱਟ-ਬਾਲ ਚੈਂਪੀਅਨਸ਼ਿਪ (ਅੰਡਰ-21) ਵਿੱਚ ਭਾਗ ਲਿਆ ਅਤੇ ਆਪਣੀ ਖੇਡ-ਕਲਾ ਦੇ ਜੌਹਰ ਦਿਖਾ ਕੇ ਸੋਨ-ਤਗਮਾ ਜਿੱਤਿਆ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ , ਅਧਿਆਪਕਾਂ ਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਇਆ । ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਕਾਂ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਦੁਆਰਾ ਖਿਡਾਰੀ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਖੇਡ-ਕੋਚ ਸ੍ਰੀ ਮਤੀ ਜਤਿੰਦਰ ਕੌਰ ਅਤੇ ਖਿਡਾਰੀ ਵਿਦਿਆਰਥਣਾਂ ਦੀ ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ ਅਤੇ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਾਮਣਾ ਖੱਟਣ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ ।ਉਹਨਾਂ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਖੇਡਾਂ ਦੇ ਮੱਹਤਵ ਤੋ ਜਾਣੂ ਕਰਵਾਉਂਦਿਆਂ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ.
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਮੈਡਮ ਮੀਨੁ ਸੂਦ .


Indo Canadian Post Indo Canadian Post