ਸ਼ਹੀਦ ਹੋਏ ਮਜਦੂਰਾਂ-ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ
ਫੈਕਟਰੀ ਦੇ ਗੇਟ 'ਤੇ ਝੰਡਾ ਲਹਿਰਾਇਆ
ਭਵਾਨੀਗੜ, 20 ਜਨਵਰੀ (ਗੁਰਵਿੰਦਰ ਸਿੰਘ): ਇੰਡੀਅਨ ਅਕਰੈਲਿਕਸ ਵਰਕਰਜ਼ ਦਲ ਹਰਕਿਸ਼ਨਪੁਰਾ ਦੀ ਫੈਕਟਰੀ ਦੇ ਮੇਨ ਗੇਟ 'ਤੇ ਝੰਡਾ ਚੜਾਉਣ ਦੀ ਰਸ਼ਮ ਨੱਛਤਰ ਸਿੰਘ ਪ੍ਰਧਾਨ, ਸੁਖਚੈਨ ਸਿੰਘ ਜਨਰਲ ਸਕੱਤਰ, ਰਾਜੇਸ਼ ਕੁਮਾਰ ਕੈਸ਼ੀਅਰ, ਪਰਵਿੰਦਰ ਕੁਮਾਰ ਜੁਆਇੰਟ ਸਕੱਤਰ, ਹੰਸ ਰਾਜ ਪ੍ਰੈੱਸ ਸਕੱਤਰ, ਰਵਿੰਦਰ ਕੁਮਾਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਸਲਾਹਕਾਰ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਨਛੱਤਰ ਸਿੰਘ ਤੇ ਸੁਖਚੈਨ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ 19 ਜਨਵਰੀ ਨੂੰ ਪੰਜਾਬ ਵਿੱਚ ਮਜਦੂਰ-ਕਿਸਾਨ ਏਕਤਾ ਮਜਬੂਤ ਕਰਨ ਅਤੇ 1982 ਦੀ ਪਹਿਲੀ ਸਾਂਝੀ ਹੜਤਾਲ ਮੌਕੇ ਸ਼ਹੀਦ ਹੋਏ ਮਜਦੂਰਾਂ-ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਫੈਕਟਰੀ ਗੇਟਾਂ ਤੇ ਸੀਟੂ ਦਫਤਰਾਂ ਅੱਗੇ ਝੱਡੇ ਲਹਿਰਾਏ ਗਏ ਹਨ।
ਸ਼ਰਧਾਂਜਲੀਆਂ ਭੇਟ ਕਰਦੇ ਵਰਕਰ।


Indo Canadian Post Indo Canadian Post