ਵਿਦਿਆਰਥੀਆਂ ਦੀ ਵਜੀਫਾ ਪ੍ਰੀਖਿਆ ਕਰਵਾਈ
ਵਿਦਿਆਰਥੀਆਂ ਦੀ ਵਜੀਫਾ ਪ੍ਰੀਖਿਆ ਕਰਵਾਈ
ਭਵਾਨੀਗੜ, 2 ਫਰਵਰੀ (ਗੁਰਵਿੰਦਰ ਸਿੰਘ): ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਵੱਲੋਂ ਸਾਲਾਨਾ ਵਜ਼ੀਫ਼ਾ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਵਾਨੀਗੜ੍ਹ ਵਿਖੇ ਸੁਖਜਿੰਦਰ ਸਿੰਘ ਈਟੀਟੀ ਅਧਿਆਪਕ ਦੀ ਨਿਗਰਾਨੀ ਹੇਠ ਸਫਲਤਾ ਪੂਰਵਕ ਕਰਵਾਈ ਗਈ। ਜਿਸ ਵਿੱਚ ਲਗਭਗ 100 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਦਾ ਮੁੱਖ ਉਦੇਸ਼ ਬੱਚਿਆਂ 'ਚੋਂ ਨਕਲ ਦੀ ਭਾਵਨਾ ਨੂੰ ਖ਼ਤਮ ਕਰਨਾ ਅਤੇ ਪੜ੍ਹਾਈ ਵਿਚ ਚੰਗੇ ਅੰਕ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਪ੍ਰਿਖਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤਰਵਿੰਦਰ ਕੌਰ, ਦੀਪਕ ਕੁਮਾਰ, ਪ੍ਰਸ਼ੋਤਮ ਰਾਮ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ, ਕੰਵਨਜੀਤ ਸਿੰਘ , ਜਸਵਿੰਦਰ ਕੌਰ ਹਾਜ਼ਰ ਸਨ।
ਪ੍ਰੀਖਿਆ 'ਚ ਭਾਗ ਲੈਦੇ ਵਿਦਿਆਰਥੀ।