ਅਸਟ੍ਰੇਲੀਆ ਸਿੱਖ ਸਰਵਿਸਜ ਵੱਲੋਂ ਵਧੀਆ ਕਾਰਗੁਜਾਰੀ ਵਾਲੇ ਬੱਚਿਆਂ ਦਾ ਸਨਮਾਨ
ਭਵਾਨੀਗੜ੍ਹ, 4 ਫਰਵਰੀ (ਗੁਰਵਿੰਦਰ ਸਿੰਘ) - ਭਵਾਨੀਗੜ ਨੇੜਲੇ ਆਦਰਸ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਵਿੱਚ ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ ਸਿੱਧੂ ਦੇ ਨਿੱਘੇ ਸੱਦੇ ਤੇ ਅਸਟ੍ਰੇਲੀਆ ਸਿੱਖ ਸਰਵਿਸਜੌ ਸੰਸਥਾ ਦੇ ਵਲੰਟੀਅਰਜ ਵੱਲੋਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਰੋਜਾਨਾ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਚੰਗੀਆਂ ਗੱਲਾਂ ਜਿਵੇਂ ਮਾਤਾ ਪਿਤਾ ਤੇ ਵੱਡਿਆਂ ਦਾ ਸਤਿਕਾਰ ਕਰਨਾ, ਮਾੜਾ ਸੰਗੀਤ ਨਾ ਸੁਨਣਾ, ਅਜਿਹਾ ਸੰਗੀਤ ਸੁਨਣਾ ਜਿਸ ਨਾਲ ਸਮਾਜ ਨੂੰ ਸੇਧ ਮਿਲੇ ਅਤੇ ਜਿਸਨੂੰ ਆਪਣੇ ਮਾਤਾ ਪਿਤਾ ਤੇ ਭੈਣ -ਭਰਾ ਵਿੱਚ ਬੈਠ ਕੇ ਸੁਣਿਆ ਜਾ ਸਕੇ, ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਹਰ ਰੋਜ ਮਾੜੀਆਂ ਗੱਲਾਂ ਦਾ ਤਿਆਗ ਕਰਨਾ ਅਤੇ ਚੰਗੀਆਂ ਗੱਲਾਂ ਨੂੰ ਅਪਣਾਉਣਾ, ਨਾਮ ਦੇ ਨਾਲ ਲੱਗੇ ਕੌਰ ਜਾਂ ਸਿੰਘ ਦੀ ਮਹੱਤਤਾ ਆਦਿ ਬਾਰੇ ਵਿਸਥਾਰ ਨਾਲ ਦੱਸਿਆ, ਜਿਸਨੂੰ ਬੱਚਿਆਂ ਅਤੇ ਸਕੂਲ ਸਟਾਫ ਵੱਲੋਂ ਭਰਪੂਰ ਸਲਾਹਿਆ ਗਿਆ| ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ ਸਿੱਧੂ ਨੇ ਸੰਸਥਾ ਦੇ ਧਿਆਨ ਵਿੱਚ ਲਿਆਂਦਾ ਕਿ ਸਕੂਲ ਦੇ ਕਮਰਿਆਂ ਦੀਆਂ ਬਾਰੀਆਂ ਦੇ ਸੀਸੇ ਟੁੱਟੇ ਹੋਏ ਅਤੇ ਹੋਰ ਸਮੱਸਿਆਵਾ ਹਨ, ਜਿਸ ਨਾਲ ਬੱਚਿਆਂ ਨੂੰ ਸਮੱਸਿਆ ਆਉਂਦੀ ਹੈ| ਇਸ ਤੋਂ ਇਲਾਵਾ ਸੰਸਥਾ ਵੱਲੋਂ ਗੁਰਮਤਿ ਬਾਲ ਸਭੌ ਵਿੱਚ ਭਾਗ ਲੈਣ ਵਾਲੇ ਅਤੇ ਪੜ੍ਹਾਈ ਤੇ ਖੇਡਾਂ ਵਿੱਚ ਵਧੀਆ ਕਾਰਗੁਜਾਰੀ ਵਾਲੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ| ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਅਤੇ ਸੰਸਥਾ ਵੱਲੋਂ ਪ੍ਰਿੰਸੀਪਲ ਮੈਡਮ ਨੂੰ ਸ੍ਰੀ ਗੁਰੂ ਗੋਬਿੰਦ ਜੀ ਸਿੰਘ ਵੱਲੋਂ ਦਿੱਤੇ 52 ਹੁਕਮਾਂ ਵਾਲਾ ਮੈਮੇਂਟੋ ਨਾਲ ਸਨਮਾਨਿਤ ਕੀਤਾ| ਇਸ ਸਮੇਂ ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ ਸਿੱਧੂ, ਗੁਰਤੇਜ ਸਿੰਘ ਥੂਹੀ, ਮਾਸਟਰ ਜਗਵਿੰਦਰ ਸਿੰਘ ਡੇਹਲੇਵਾਲ , ਬਲਵਿੰਦਰ ਸਿੰਘ ਵਿੱਕੀ, ਵਰਿੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਅਮਰਜੋਤ ਸਿੰਘ, ਸਲੀਮ ਮੁਹੰਮਦ, ਰਮਨ ਸਰਮਾ ਅਤੇ ਹਰਪ੍ਰੀਤ ਕੌਰ ਸਾਮਲ ਸਨ|
ਬਾਲਦ ਖੁਰਦ ਵਿਖੇ ਸਿੱਖ ਸਰਵਿਸਜ ਅਸਟ੍ਰੇਲੀਆ ਦੇ ਵਲੰਟੀਅਰਜ ਅਤੇ ਵਿਦਿਆਰਥੀ|


Indo Canadian Post Indo Canadian Post