ਸ਼ੋਭਾ ਯਾਤਰਾ ਦਾ ਆਯੋਜਨ
ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਸਿੰਗਲਾ ਹੋਣਗੇ ਮੁੱਖ ਮਹਿਮਾਨ
ਭਵਾਨੀਗੜ 6 ਫਰਵਰੀ (ਗੁਰਵਿੰਦਰ ਸਿੰਘ): ਸ਼੍ਰੀ ਦਰਗਾ ਮਾਤਾ ਮੰਦਰ ਦਸ਼ਮੇਸ਼ ਨਗਰ ਭਵਾਨੀਗੜ ਵਿਖੇ ਚੱਲ ਰਹੀ ਸ਼੍ਰੀ ਰਾਮ ਕਥਾ ਦੇ ਅੱਠਵੇਂ ਦਿਨ ਅੱਜ ਵੀਰਵਾਰ ਨੂੰ ਮੰਦਰ ਕਮੇਟੀ ਵੱਲੋਂ ਧੂਮਧਾਮ ਨਾਲ ਸ਼ਹਿਰ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਮੰਦਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਸ਼੍ਰੀ ਦੁਰਗਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਵਾਪਸ ਮੰਦਰ ਵਿਖੇ ਪਹੁੰਚੀ। ਸ਼ੋਭਾ ਯਾਤਰਾ ਵਿੱਚ ਸ਼ਹਿਰ ਵਾਸੀਆ ਨੇ ਪੂਰੇ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ ਉੱਥੇ ਹੀ ਸ਼ਹਿਰ ਵਾਸੀਆ ਨੇ ਸ਼ੋਭਾ ਯਾਤਰਾ ਦਾ ਜਗਾ ਜਗਾ ਭਰਵਾਂ ਸਵਾਗਤ ਕਰਕੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼੍ਰੀ ਰਾਮ ਕਥਾ ਦੇ ਆਖਰਲੇ ਦਿਨ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਇਸ ਮੌਕੇ ਸੰਗਤ ਲਈ ਭੋਗ ਤੇ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ। ਇਸ ਸਮੇਂ ਮੰਦਰ ਕਮੇਟੀ ਦੇ ਨਰਾਇਣ ਦਾਸ ਸਚਦੇਵਾ, ਪਰਮਾਨੰਦ ਪਵਰੇਜਾ, ਵਿਨੋਦ ਜੈਨ, ਗਗਨਦੀਪ ਮਿੱਤਲ, ਰੂਪ ਚੰਦ ਗੋਇਲ, ਭਗਵਾਨ ਦਾਸ ਸ਼ਰਮਾ, ਸਤਿੰਦਰ ਕਾਂਸਲ, ਸਰਜੀਵਨ ਗਰਗ, ਤਰਸੇਮ ਕਾਂਸਲ, ਲਛਮਣ ਸਚਦੇਵਾ, ਰਾਜੇਸ਼ ਸਿੰਗਲਾ, ਅਜੈ ਗਰਗ, ਵਿਕਾਸ ਜਿੰਦਲ, ਸੁਰਿੰਦਰ ਗਰਗ, ਟਵਿੰਕਲ ਗੋਇਲ, ਵਿਪਨ ਮਲਹੋਤਰਾ, ਭੁਪਿੰਦਰ ਗੁਪਤਾ, ਮੁਨੀਸ਼ ਗਰਗ, ਗੁਰਮੇਲ ਆਸ਼ਟਾ, ਰਾਜਿੰਦਰ ਗੋਇਲ, ਇਸ਼ਵਰ ਬਾਂਸਲ, ਰਵਿੰਦਰ ਗਰਗ, ਸਰਜੀਵਨ ਕੁਮਾਰ ਤੋਂ ਇਲਾਵਾ ਕਪਲ ਦੇਵ ਗਰਗ ਡਾਇਰੈਕਟਰ ਪੀਆਰਟੀਸੀ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ ਵੀ ਹਾਜ਼ਰ ਰਹੇ।
ਸ਼ੋਭਾ ਯਾਤਰਾ 'ਚ ਭਾਗ ਲੈਦੇ ਸ਼ਹਿਰ ਵਾਸੀ।


Indo Canadian Post Indo Canadian Post