ਨਸ਼ਿਆ ਦੀ ਰੋਕਥਾਮ ਤੇ ਜਾਗਰੂਕਤਾ ਵਿਸ਼ੇ ਸਬੰਧੀ ਸੈਮੀਨਾਰ
'ਬੱਡੀਜ' ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਭਵਾਨੀਗੜ੍ਹ, 11 ਫਰਵਰੀ (ਗੁਰਵਿੰਦਰ ਸਿੰਘ): ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਬੱਡੀਜ ਪ੍ਰੋਗਰਾਮ ਤਹਿਤ ਨਸ਼ਿਆ ਦੀ ਰੋਕਥਾਮ ਤੇ ਜਾਗਰੂਕਤਾ ਵਿਸ਼ੇ ਸਬੰਧੀ ਵਿਸ਼ੇਸ ਲੈਕਚਰ ਕਰਵਾਇਆ ਗਿਆ। ਇਸ ਵਿੱਚ ਡਾ. ਐਮ.ਐਸ.ਖਾਨ ਤੇ ਡਾ. ਜਮੀਲ ਮੁੱਖ ਬੁਲਾਰੇ ਦੇ ਤੌਰ 'ਤੇ ਸ਼ਾਮਲ ਹੋਏ। ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਦੇ ਹੋਏ ਨਸ਼ਾ ਮੁਕਤੀ ਕੇਂਦਰਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਕਾਲਜ ਪ੍ਰਿੰਸੀਪਲ ਪ੍ਰੋ.ਪਦਮਪ੍ਰੀਤ ਕੌਰ ਘੁਮਾਣ ਨੇ ਆਏ ਬੁਲਾਰਿਆਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਸਮਾਜ 'ਚ ਫੈਲੇ ਕਿਸੇ ਵੀ ਕਿਸਮ ਦੇ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਇਸਦਾ ਖਾਤਮਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅਖਿਰ ਵਿੱਚ ਕਾਲਜ ਵੱਲੋਂ ਡਾ.ਐਮ.ਐਸ.ਖਾਨ ਤੇ ਡਾ.ਜਮੀਲ ਨੂੰ ਸਨਮਾਨ ਚਿੰਨ੍ਹ ਭੇੰਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਡਾ.ਗੁਰਮੀਤ ਕੌਰ ਵੱਲੋਂ ਬਾਖੁਬੀ ਕੀਤਾ ਗਿਆ। ਇਸ ਸਮੇਂ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਵਿਦਿਆਰਥੀਆਂ ਨੂੰ ਨਸ਼ਿਆ ਖਿਲਾਫ਼ ਜਾਗਰੂਕ ਕਰਦੇ ਬੁਲਾਰੇ।