ਸਮਾਜ ਸੇਵੀ ਸੱਤਪਾਲ ਗਰਗ ਦਾ ਦਿਹਾਂਤ
ਗਰਗ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਭਵਾਨੀਗੜ, 13 ਫਰਵਰੀ (ਗੁਰਵਿੰਦਰ ਸਿੰਘ): ਸਮਾਜ ਸੇਵੀ ਅਤੇ ਕ੍ਰਿਸ਼ਨਾ ਸਾਇਕਲ ਅਡ ਆਟੋ ਟਾਇਰ ਸਰਵਿਸ ਭਵਾਨੀਗੜ ਦੇ ਮਾਲਕ ਮੁਨੀਸ਼ ਕੁਮਾਰ ਗਰਗ ਦੇ ਪਿਤਾ ਸੱਤਪਾਲ ਗਰਗ ਦਾ ਸੰਖੇਪ ਬਿਮਾਰੀ ਉਪਰੰਤ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, 'ਆਪ' ਦੇ ਸੂਬਾ ਆਗੂ ਦਿਨੇਸ਼ ਬਾਂਸਲ, ਕਪਲ ਦੇਵ ਗਰਗ ਡਾਇਰੈਕਟਰ ਪੀਆਰਟੀਸੀ, ਵਿਪਨ ਕੁਮਾਰ ਸ਼ਰਮਾਂ ਜਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਜਗਮੀਤ ਭੋਲਾ ਬਲਿਆਲ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ, ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌੰਸਲ ਭਵਾਨੀਗੜ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ ਭਵਾਨੀਗੜ, ਮਨੀਸ਼ ਸਿੰਗਲਾ ਪ੍ਰਧਾਨ ਦੁਰਗਾ ਮੰਦਰ ਕਮੇਟੀ, ਵਰਿੰਦਰ ਸਿੰਗਲਾ ਸਰਪ੍ਰਸਤ ਪੰਜਾਬ ਮਹਾਵੀਰ ਦਲ, ਰਾਮ ਕੁਮਾਰ ਗੋਇਲ ਸਮੇਤ ਸ਼ਹਿਰ ਦੀਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਗਰਗ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਸਵ. ਸੱਤਪਾਲ ਗਰਗ।


Indo Canadian Post Indo Canadian Post