ਸਕੂਲੀ ਬੱਚਿਆਂ ਨੂੰ ਬੂਟ ਵੰਡੇ
ਬਿਲਡਿੰਗ ਉਸਾਰੀ ਲੇਬਰ ਕਮੇਟੀ ਵੱਲੋਂ ਵੱਖ ਵੱਖ ਪਿੰਡ ਦੇ ਬੱਚਿਆਂ ਨੂੰ ਬੂਟ ਦਿੱਤੇ
ਭਵਾਨੀਗੜ 14 ਫਰਵਰੀ (ਗੁਰਵਿੰਦਰ ਸਿੰਘ): ਬਿਲਡਿੰਗ ਉਸਾਰੀ ਲੇਬਰ ਕਮੇਟੀ ਭਵਾਨੀਗੜ੍ਹ ਵੱਲੋਂ ਸਮਾਜ ਸੇਵਾ ਦੀ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਭਵਾਨੀਗੜ, ਫਤਿਹਗੜ੍ਹ ਛੰਨਾਂ ਤੇ ਬਲਿਆਲ ਵਿਖੇ ਲੋੜਵੰਦ ਬੱਚਿਆਂ ਨੂੰ ਬੂਟ ਦਿੱਤੇ ਗਏ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਭਵਾਨੀਗੜ ਦੇ ਮੁੱਖ ਅਧਿਆਪਕ ਪ੍ਰੇਮ ਲਤਾ, ਫਤਿਹਗੜ੍ਹ ਛੰਨਾਂ ਸਕੂਲ ਦੇ ਹੈੱਡ ਟੀਚਰ ਵਰਖਾ ਸਿੰਘ ਤੇ ਬਲਿਆਲ ਸਕੂਲ ਦੇ ਹੈੱਡ ਟੀਚਰ ਸਬੀਤਾ ਰਾਣੀ ਵੱਲੋਂ ਕਮੇਟੀ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਲੇਬਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਸੱਗੂ ਤੋਂ ਇਲਾਵਾ ਸਰਦਾਰਾ ਖਾਨ, ਲਾਭ ਸਿੰਘ ਭਵਾਨੀਗੜ, ਸੁਖਚੈਨ ਸਿੰਘ, ਗੁਰਬਿੰਦਰ ਸੱਗੂ, ਹਰਨੇਕ ਸਿੰਘ ਛੰਨਾ, ਦਵਿੰਦਰ ਸਿੰਘ ਚੱਨੋੰ, ਅਵਤਾਰ ਸਿੰਘ ਮੱਟਰਾਂ, ਪਵਨ ਕੁਮਾਰ, ਬਲਜੀਤ ਸਿੰਘ ਸਮੇਤ ਹੋਰ ਮੈੰਬਰ ਵੀ ਹਾਜ਼ਰ ਸਨ।
ਬੂਟ ਦਿੰਦੇ ਹੋਏ ਕਮੇਟੀ ਆਗੂ।


Indo Canadian Post Indo Canadian Post