ਭਗਵਾਨ ਸ਼੍ਰੀ ਵਿਸ਼ਵਕਰਮਾ ਜਯੰਤੀ ਧੂਮਧਾਮ ਨਾਲ ਮਨਾਈ
ਭਵਾਨੀਗੜ, 17 ਫਰਵਰੀ (ਗੁਰਵਿੰਦਰ ਸਿੰਘ): ਸ਼੍ਰੀ ਵਿਸ਼ਵਕਰਮਾ ਮੰਦਰ ਸੁਸਾਇਟੀ ਭਵਾਨੀਗੜ ਵੱਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਪਰਿਵਾਰ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਜਯੰਤੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਇਲਾਕੇ ਦੀ ਵੱਡੀ ਗਿਣਤੀ 'ਚ ਸੰਗਤ ਨੇ ਸ਼੍ਰੀ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਵਿੱਚ ਮਾਤਾ ਰਾਮ ਧੀਮਾਨ ਚੈਅਰਮੈਨ ਰਾਮਗੜ੍ਹੀਆ ਵਿਸ਼ਵਕਰਮਾ ਫਰੰਟ ਪੰਜਾਬ, ਰਵਿੰਦਰ ਸਿੰਘ ਨਾਗੀ ਸੇਵਾਮੁਕਤ ਕਮਿਸ਼ਨਰ ਆਰ.ਟੀ.ਆਈ. ਪੰਜਾਬ, ਬਲਵੰਤ ਰਾਏ ਧੀਮਾਨ ਪ੍ਰਧਾਨ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਸਭਾ ਫਗਵਾੜਾ, ਐਮ. ਪੀ. ਸਿੰਘ ਗੁਰਾਇਆਂ ਪ੍ਰਧਾਨ ਓ.ਬੀ.ਸੀ. ਮਹਾ ਸਭਾ ਪੰਜਾਬ, ਅਮਰਜੀਤ ਸਿੰਘ ਲੋਟੇ ਚੈਅਰਮੈਨ ਕਰਤਾਰ ਕੰਬਾਇਨ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਰਾਮ ਸਿੰਘ ਡਕਾਲਾ ਜਨਰਲ ਸਕੱਤਰ ਓ.ਬੀ.ਸੀ. ਮਹਾਂ ਸਭਾ ਪੰਜਾਬ ਨੇ ਕੀਤੀ। ਇਸ ਮੌਕੇ ਸ੍ਰੀ ਵਿਸ਼ਵਕਰਮਾ ਪੁਰਾਣ ਜੀ ਦੇ ਪਾਠ ਦੇ ਭੋਗ ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਅੈਮ.ਪੀ. ਸਿੰਘ ਗੋਰਾਇਆਂ ਨੇ ਨੌਜਵਾਨ ਪੀੜ੍ਹੀ ਨੂੰ ਸਮੇਂ ਦੇ ਹਾਣੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਵੱਧ ਤੋ ਵੱਧ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਸਮਾਜ ਤਰੱਕੀ ਕਰ ਸਕੇ। ਸਮਾਗਮ 'ਚ ਪਹੁੰਚੇ ਆਮ ਆਦਮੀ ਪਾਰਟੀ ਦੀ ਸੂਬਾ ਆਗੂ ਬੀਬੀ ਨਰਿੰਦਰ ਕੌਰ ਭਰਾਜ ਨੇ ਸਮੂਹ ਸੰਗਤ ਨੂੰ ਭਗਵਾਨ ਸ਼੍ਰੀ ਵਿਸ਼ਵਕਰਮਾ ਜਯੰਤੀ ਦੀ ਵਧਾਈ ਦਿੱਤੀ। ਸਮਾਗਮ ਦੇ ਅਖੀਰ 'ਚ ਮੰਦਰ ਸੁਸਾਇਟੀ ਵੱਲੋਂ ਧੰਨਵਾਦ ਕਰਦਿਆਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।ਇਸ ਮੌਕੇ ਦਰਸ਼ਨ ਸਿੰਘ ਦੇਵਾ, ਮਹਿੰਦਰ ਸਿੰਘ ਮੰਦੜ, ਰਜਿੰਦਰ ਸਿੰਘ ਰਾਜੂ ਪਨੇਸਰ, ਗੁਰਚਰਨ ਸਿੰਘ ਪਨੇਸਰ, ਬਲਵਿੰਦਰ ਸੱਗੂ, ਗੁਰਮੀਤ ਸਿੰਘ ਪਨੇਸਰ, ਸਤਨਾਮ ਸਿੰਘ ਲੋਟੇ, ਵਿੱਕੀ ਸੱਗੂ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਦੇਵਾ, ਹਰਦੀਪ ਸਿੰਘ ਦੇਵਾ, ਭਰਭੂਰ ਸਿੰਘ ਰੁਪਾਲ ਆਦਿ ਹਾਜਰ ਸਨ।

Indo Canadian Post Indo Canadian Post