ਵਿਦਿਆਰਥੀਆਂ ਤੇ ਸਿਖਿਆ ਮੰਤਰੀ ਚ ਗੱਲਬਾਤ ਸ਼ੈਸ਼ਨ ਦਾ ਅਯੋਜਨ
ਬਦਲਾਅ ਅਤੇ ਬਦਲਾਅ ਦੀਆਂ ਸੰਭਾਵਨਾਵਾਂ ਤੇ ਕੀਤੀ ਚਰਚਾ
ਭਵਾਨੀਗੜ 18 ਫਰਵਰੀ {ਗੁਰਵਿੰਦਰ ਸਿੰਘ}ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਦੀ ਯੋਗ ਅਗਵਾਈ ਹੇਠ ਇੱਕ ਗੱਲਬਾਤ-ਸ਼ੈਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ੍ਰੀ ਵਿਜੈ ਇੰਦਰ ਸਿੰਗਲਾ (ਕੈਬਨਿਟ ਮੰਤਰੀ, ਸਿੱਖਿਆ ਅਤੇ ਪੀ.ਡਬਲਿਯੂ.ਡੀ, ਪੰਜਾਬ) ਜੀ ਨੇ ਵਿਦਿਆਰਥੀਆਂ ਨਾਲ ਸਿੱਖਿਆ ਅਤੇ ਸਿੱਖਿਆ ਪਦਤੀਆਂ ਵਿੱਚ ਕੀਤੇ ਗਏ ਬਦਲਾਅ ਅਤੇ ਬਦਲਾਅ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ । ਇਸ ਚਰਚਾ ਵਿੱਚ ਸੱਤਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਵਿਦਿਆਰਥੀਆਂ ਨੇ ਸ੍ਰੀ ਸਿੰਗਲਾ ਜੀ ਤੋਂ ਸਿੱਖਿਆ-ਖੇਤਰ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਅਤੇ ਉੱਤਰ ਜਾਣ ਕੇ ਸਤੁੰਸ਼ਟੀ ਪ੍ਰਗਟਾਈ ।ਸ਼ੈਸ਼ਨ ਦੌਰਾਨ ਸਿੰਗਲਾ ਜੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਦਿਆਰਥੀ ਜੀਵਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ।ਉਹਨਾਂ ਨੇ ਭਵਾਨੀਗੜ ਨੇੜੇ ਪਿੰਡ ਰੋਸ਼ਨਵਾਲਾ ਵਿਖੇ ਤਿਆਰ ਹੋ ਰਹੇ ਕਾਲਜ ਵਿੱਚ ਜਲਦੀ ਤੋਂ ਜਲਦੀ ਸ਼ੈਸ਼ਨ ਸ਼ੁਰੂ ਹੋਣ ਅਤੇ ਵਿਦਿਆਰਥੀ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਿਆ । ਸ੍ਰੀ ਸਿੰਗਲਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੀਵਨ ਵਿੱਚ ਕੋਈ ਵੀ ਟੀਚਾ ਹਾਸਲ ਕਰਨ ਦਾ ਸਿਹਰਾ ਅਣਥੱਕ ਮਿਹਨਤ ਨੂੰ ਜਾਂਦਾ ਹੈ । ਮਿਹਨਤ ਨਾਲ ਹੀ ਅਸੀਂ ਹਰ ਅਸੰਭਵ ਕੰਮ ਸੰਭਵ ਕਰ ਸਕਦੇ ਹਾਂ ,ਲੋੜ ਹੈ ਵਿਦਿਆਰਥੀ ਜੀਵਨ ਤੋਂ ਹੀ ਇਸ ਗੱਲ ਨੂੰ ਅਮਲ ਵਿੱਚ ਲਿਆਉਣ ਦੀ ਕਿਉਂਕਿ ਵਿਦਿਆਰਥੀ ਜੀਵਨ ਸਾਡੇ ਜੀਵਨ ਨੂੰ ਕਿਸੇ ਵੀ ਮੁਕਾਮ ਤੇ ਪਹੁੰਚਾਉਣ ਦਾ ਨੀਂਹ ਪੱਥਰ ਹੁੰਦਾ ਹੈ । ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਸ੍ਰੀ ਸਿੰਗਲਾ ਜੀ ਦਾ ਬੱਚਿਆਂ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ.

Indo Canadian Post Indo Canadian Post