ਭਗਵਾਨ ਵਾਲਮਿਕੀ ਭਵਨ ਕਮੇਟੀ ਦੀ ਚੋਣ
ਅਮਰਜੀਤ ਬੱਬੀ ਸਰਬ ਸੰਮਤੀ ਨਾਲ ਚੁਣੇ ਪ੍ਰਧਾਨ
ਭਵਾਨੀਗੜ 17 ਫਰਵਰੀ (ਗੁਰਵਿੰਦਰ ਸਿੰਘ ) ਸਥਾਨਕ ਭਗਵਾਨ ਵਾਲਮਿਕੀ ਭਵਨ ਕਮੇਟੀ ਦੀ ਸਲਾਨਾ ਚੋਣ ਕਮੇਟੀ ਦੇ ਸਰਪ੍ਰਸਤ ਗਮੀ ਕਲਿਆਣ ਮੀਤ ਪ੍ਰਧਾਨ ਵਾਲਮਿਕੀ ਨੋਜਵਾਨ ਸਭਾ ਇੰਡੀਆ ਦੀ ਅਗਵਾਈ ਹੇਠ ਕਰਵਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦੀਆਂ ਭਵਨ ਦੇ ਸਰਪ੍ਰਸਤ ਗਮੀ ਕਲਿਆਣ ਨੇ ਦੱਸਿਆ ਕਿ ਪਿਛਲੀ ਕਮੇਟੀ ਭੰਗ ਕਰਕੇ ਅੱਜ ਨਵੀ ਕਮੇਟੀ ਦਾ ਗਠਨ ਸਰਬ ਸੰਮਤੀ ਨਾਲ ਕਰ ਦਿੱਤਾ ਗਿਆ ਜਿਸ ਵਿੱਚ ਅਮਰਜੀਤ ਸਿੰਘ ਬੱਬੀ ਨੂੰ ਪ੍ਰਧਾਨ . ਇੰਦਰਜੀਤ ਸਿੰਘ ਜੱਜੀ ਰੇਤਗੜ ਨੂੰ ਸੀਨੀਅਰ ਵਾਇਸ ਪ੍ਰਧਾਨ . ਗੁਰਦੇਵ ਸਿੰਘ ਲਾਡੀ ਮੀਤ ਪ੍ਰਧਾਨ . ਆਚਲ ਗਰਗ ਖਜਾਨਚੀ. ਰਾਜ ਕੁਮਾਰ ਸਹਾਇਕ ਖਜਾਨਚੀ. ਤਰਸੇਮ ਦਾਸ. ਅਵਤਾਰ ਸਿੰਘ ਕਾਕੜਾ ਲੰਗਰ ਇੰਚਾਰਜ . ਜੰਟ ਦਾਸ ਬਾਵਾ ਜਰਨਲ ਸਕੱਤਰ. ਬਲਵਿੰਦਰ ਸਿੰਘ ਬੱਬਲਾ ਸਹਾਇਕ ਸਕੱਤਰ . ਅਮਰਜੀਤ ਸਿੰਘ ਗੋਗਲੀ ਮੱਖ ਸਲਾਹਕਾਰ . ਰਾਜ ਕੁਮਾਰ ਰਾਜਾ ਸਲਾਹਕਾਰ ਅਤੇ ਬੱਬੀ ਨਾਇਕ ਨੂੰ ਮੈਬਰ ਵਜੋ ਜੰਮੇਵਾਰੀ ਸੋਪੀ ਗਈ ਹੈ।
ਭਗਵਾਨ ਵਾਲਮਿਕੀ ਭਵਨ ਕਮੇਟੀ ਦੀ ਚੋਣ ਮੌਕੇ ਪ੍ਰਧਾਨ ਤੇ ਮੈਂਬਰਾਨ