ਹੈਰੀਟੇਜ਼ ਪਬਲਿਕ ਸਕੂਲ ਵਿੱਚ ਕ੍ਰਿਕਟ ਮੁਕਾਬਲੇ ਕਰਵਾਏ
ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਭਵਾਨੀਗੜ ੨੦ ਫਰਵਰੀ {ਗੁਰਵਿੰਦਰ ਸਿੰਘ} ਸਥਾਨਕ ਹੈਰੀਟੇਜ਼ ਪਬਲਿਕ ਸਕੂਲ ਵਿੱਚ ਕ੍ਰਿਕਟ ਦੇ ਅੰਤਰ-ਹਾਊਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੀਨੀਅਰ ਤੇ ਜੂਨੀਅਰ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੁਕਾਬਲੇ ਵਿੱਚ ਜੂਨੀਅਰ ਵਰਗ ਵਿਚੋਂ ਪ੍ਰਥਮ ਕੁਮਾਰ (ਬੈਸਟ-ਬੱਲੇਬਾਜ਼), ਕਰਨਵੀਰ ਸਿੰਘ ਸੱਗੂ (ਬੈਸਟ-ਗੇਂਦਬਾਜ਼), ਅੰਕਿਤ ਸਚਦੇਵਾ (ਬੈਸਟ-ਫੀਲਡਰ) ਅਤੇ ਸੀਨੀਅਰ ਵਰਗ ਵਿੱਚ ਪੁਸ਼ਪਿੰਦਰ ਸਿੰਘ (ਬੈਸਟ-ਬੱਲੇਬਾਜ਼), ਲਵਦੀਪ ਸਿੰਘ (ਬੈਸਟ-ਗੇਂਦਬਾਜ਼), ਕਰਨਵੀਰ ਸਿੰਘ (ਬੈਸਟ-ਫੀਲਡਰ) ਰਹੇ ।ਜੂਨੀਅਰ ਵਰਗ ਵਿੱਚ ਪਟੇਲ ਹਾਊਸ ਨੇ ਪਹਿਲਾ ਅਤੇ ਨਹਿਰੂ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਸੁਭਾਸ਼ ਹਾਊਸ ਨੇ ਪਹਿਲਾ ਅਤੇ ਨਹਿਰੂ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਟੀਮ ਦਾ ਹੌਂਸਲਾ ਵਧਾਇਆ ।ਸਕੂਲ ਪੰਰਬਧਕ ਸ੍ਰੀ ਅਨਿਲ ਮਿੱਤਲ , ਸ੍ਰੀ ਮਤੀ ਆਸ਼ਿਮਾ ਮਿੱਤਲ ਜੀ ਅਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਕ੍ਰਿਕਟ ਕੋਚ ਅਮਨਦੀਪ ਸਿੰਘ ਅਤੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ।
ਜੇਤੂ ਵਿਦਿਆਰਥੀਆਂ ਨਾਲ ਮੈਡਮ ਮੀਨੂੰ ਸੂਦ।