ਅਕਾਲੀ ਦਲ ਨੂੰ ਝਟਕਾ
ਸੂਬਾ ਡੈਲੀਗੇਟ ਸਣੇ ਜਿਲ੍ਹਾ ਆਗੂਆਂ ਦਿੱਤੇ ਅਸਤੀਫੇ
ਭਵਾਨੀਗੜ੍ਹ, 20 ਫਰਵਰੀ {ਗੁਰਵਿੰਦਰ ਸਿੰਘ}: ਰਾਜ ਸਭਾ ਮੈਬਰ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿੱਤ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ 'ਚੋਂ ਮੁਅੱਤਲ ਕਰਨ ਤੋਂ ਬਾਅਦ ਪਾਰਟੀ ਵਰਕਰਾਂ 'ਚ ਅਕਾਲੀ ਦਲ ਖਿਲਾਫ਼ ਉਪਜਿਆ ਰੋਸ ਘੱਟਦਾ ਨਜ਼ਰ ਨਹੀ ਆ ਰਿਹਾ। ਅੱਜ ਵੀ ਅਪਣਾ ਰੋਸ਼ ਜਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਗੁਰਤੇਜ ਸਿੰਘ ਝਨੇੜੀ ਸਮੇਤ ਪਾਰਟੀ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ (ਸ਼ਹਿਰੀ) ਹਰਜੀਤ ਸਿੰਘ ਬੀਟਾ ਅਤੇ ਜਿਲ੍ਹਾ ਡੈਲੀਗੇਟ ਜਗਦੀਸ਼ ਸਿੰਘ ਬਲਿਆਲ ਨੇ ਪਾਰਟੀ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਅਲਾਨ ਕੀਤਾ।ਇਸ ਸਬੰਧੀ ਉਕਤ ਆਗੂਆਂ ਨੇ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅਕਾਲੀ ਦਲ ਹੁਣ ਇੱਕ ਪੰਧਕ ਪਾਰਟੀ ਨਾ ਹੋ ਕੇ ਸਿਰਫ ਬਾਦਲ ਅਡ ਕੰਪਨੀ ਬਣ ਕੇ ਰਹਿ ਗਿਆ ਹੈ। ਜਿਸ ਕਰਕੇ ਅਕਾਲੀ ਦਲ ਦੀ ਹੋੰਦ ਲੋਕਾਂ ਵਿੱਚ ਦਿਨ ਬ ਦਿਨ ਘਟਦੀ ਜਾ ਰਹੀ ਹੈ ਅਤੇ ਵਰਕਰ ਵੀ ਪਾਰਟੀ ਵਿੱਚ ਘੁੱਟਣ ਮਹਿਸੂਸ ਕਰ ਰਹੇ ਹਨ। ਆਗੂਆਂ ਨੇ ਸਾਂਝੇ ਤੌਰ 'ਤੇ ਦੋਸ਼ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਕੇ ਪਾਰਟੀ ਦੇ ਸਿਰਮੌਰ ਆਗੂ ਸੁਖਦੇਵ ਸਿੰਘ ਢੀਂਡਸਾ ਖਿਲਾਫ ਜੋ ਕਾਰਵਾਈ ਕੀਤੀ ਹੈ, ਉਹ ਪਾਰਟੀ ਵਰਕਰਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਆਉਣ ਲਈ ਸੁਖਦੇਵ ਸਿੰਘ ਢੀਂਡਸਾ ਵੱਲੋਂ ਲਏ ਗਏ ਫੈਸਲੇ ਦੀ ਉਹ ਡਟਕੇ ਪ੍ਰੋੜਤਾ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਉਹ ਢੀਂਡਸਾ ਪਰਿਵਾਰ ਦੀ ਸੋਚ 'ਤੇ ਪਹਿਰਾ ਦੇਣਗੇ। ਆਗੂਆਂ ਨੇ ਅਪਣਾ ਅਸਤੀਫਾ ਅਕਾਲੀ ਦੇ ਪ੍ਰਧਾਨ ਨੂੰ ਭੇਜ ਦਿੱਤਾ।
ਅਸਤੀਫੇ ਦੀ ਕਾਪੀ ਦਿਖਾਉਦੇ ਆਗੂ।