ਸੈਂਟ ਥੋਮਸ ਸਕੂਲ ਵਿੱਚ ਅੱਖਾਂ ਦਾ ਮੁਫਤ ਚੈਕਅਪ ਕੈਪ ਦਾ ਆਯੋਜਨ
ਵਿਦਿਆਰਥੀਆਂ ਨੂੰ ਅੱਖਾਂ ਦੀ ਸਾਭ ਸੰਭਾਲ ਸਬੰਧੀ ਦਿਤੀ ਜਾਣਕਾਰੀ
ਭਵਾਨੀਗੜ 21 ਫਰਵਰੀ (ਗੁਰਵਿੰਦਰ ਸਿੰਘ) ਸੈਂਟ ਥੋਮਸ ਸਕੂਲ ਭਵਾਨੀਗੜ ਵਿਖੇ ਅੱਖਾਂ ਦਾ ਮੁਫਤ ਚੈਕ ਅਪ ਕੈਪ ਦਾ ਆਯੋਜਨ ਕੀਤਾ ਗਿਆ ਇਸ ਕੈਪ ਦਾ ਓੁਦਘਾਟਨ ਅਰਵਿੰਦਰ ਸਿੰਘ ਚੇਅਰਮੈਨ ਵਲੋ ਕੀਤਾ ਗਿਆ । ਇਸ ਮੋਕੇ ਰਵਿੰਦਰ ਮੜਕਨ ਵਲੋ ਸਕੂਲੀ ਵਿਦਿਆਰਥੀਆਂ ਅਤੇ ਸਟਾਫ ਦਾ ਚੈਕਅਪ ਕੀਤਾ ਗਿਆ ਅਤੇ ਲੋੜਵੰਦਾ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ । ਇਸ ਮੋਕੇ ਡਾਕਟਰ ਰਵਿੰਦਰ ਮੜਕਨ ਵਲੋ ਵਿਦਿਆਰਥੀਆਂ ਨੂੰ ਅੱਖਾਂ ਦੀ ਸਾਭ ਸੰਭਾਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਝੀ ਕੀਤੀ ਗਈ । ਇਸ ਮੋਕੇ ਸਕੂਲ ਦੇ ਵਾਇਸ ਚੇਅਰਮੈਨ ਡਾਕਟਰ ਰਜਿੰਦਰ ਮਿੱਤਲ ਵਲੋ ਸਕੂਲੀ ਵਿਦਿਆਰਥੀਆਂ ਨੂੰ ਸਰੀਰ ਅਤੇ ਅੱਖਾ ਦੇ ਸਾਭ ਸੰਭਾਲ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਇਸ ਮੋਕੇ ਮੈਨੇਜਰ ਕਮੇਟੀ ਮੈਬਰ ਪ੍ਰਵੇਸ਼ ਗੋਇਲ. ਪ੍ਰਵੀਨ ਗੋਇਲ. ਮੋਹਿਤ ਮਿੱਤਲ. ਰਜਨੀ ਮਿੱਤਲ . ਨੀਰਜ ਰਾਣੀ. ਰੀਤਾ ਰਾਣੀ, ਮੈਡਮ ਰਮਨਦੀਪ ਕੌਰ , ਡਾ ਅਜੇ ਗੋਇਲ , ਰਾਜੇਸ਼ ਕੁਮਾਰ ਤੋ ਇਲਾਵਾ ਸਮੂਹ ਸਕੂਲ ਸਟਾਫ ਵੀ ਮੋਜੂਦ ਸੀ ।
ਅੱਖਾਂ ਦਾ ਮੁਫਤ ਚੈਕਅਪ ਕੈਪਦੀਆਂ ਤਸਵੀਰਾਂ


Indo Canadian Post Indo Canadian Post