ਸ਼ਿਵਰਾਤਰੀ ਦਾ ਪਾਵਨ ਦਿਹਾੜਾ ਧੂਮ ਧਾਮ ਨਾਲ ਮਨਾਇਆ
ਮੰਦਰ ਕਮੇਟੀ ਵਲੋ ਸ਼ੋਭਾ ਯਾਤਰਾ ਦਾ ਆਯੋਜਨ
ਪਟਿਆਲਾ 21 ਫਰਵਰੀ (ਗੁਰਵਿੰਦਰ ਸਿੰਘ ) ਪਿੰਡ ਛੀਟਾਵਾਲਾ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਮਹਾ ਸ਼ਿਵਰਾਤਰੀ ਦਾ ਪਾਵਨ ਦਿਹਾੜਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਮੰਦਰ ਨੂੰ ਲੜੀਆਂ ਨਾਲ ਸਜਾਇਆ ਗਿਆ ਅਤੇ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ । ਇਸ ਮੋਕੇ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਵਲੋ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਵਲੋ ਭਾਗ ਲਿਆ । ਅੱਜ ਸਵੇਰ ਤੋ ਹੀ ਸ਼ਿਵ ਭਗਤਾਂ ਦੀਆਂ ਲੰਮੀਆਂ ਕਤਾਰਾ ਮੰਦਰ ਵਿੱਚ ਨਜਰ ਆਈਆਂ ਅਤੇ ਸ਼ਿਵ ਭਗਤਾਂ ਸ਼ਿਵਲਿੰਗ ਤੇ ਜਲ ਚੜਾਏ । ਮੰਦਰ ਪ੍ਰਬੰਧਕਾ ਵਲੋ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਤੇ ਭੰਗ ਅਤੇ ਪਕੋੜਿਆ ਦਾ ਲੰਗਰ ਲਗਾਇਆ ਗਿਆ । ਮੰਦਰ ਵਿੱਚ ਚੱਲ ਰਹੇ ਟਾਇਲਾ ਦੇ ਕੰਮ ਕਾਰਨ ਦਾਨੀ ਸੱਜਣਾ ਵਲੋ ਵਧ ਚੜ ਕੇ ਹਾਜਰੀ ਲਵਾਈ ਜਾ ਰਹੀ ਹੇ। ਇਸ ਮੋਕੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਮੰਜਾਲ ਨੇ ਵੀ ਹਾਜਰੀ ਲਵਾਈ ਅਤੇ ਨੋਜਵਾਨਾ ਨੂੰ ਅਸ਼ੀਰਵਾਦ ਦਿੱਤਾ ।
ਸ਼ੋਭਾ ਯਾਤਰਾ ਦੀਆਂ ਵੱਖ ਵੱਖ ਝਲਕੀਆ


Indo Canadian Post Indo Canadian Post