ਟੀਮ ਵਿਜੇ ਇੰਦਰ ਸਿੰਗਲਾ ਵਲੋਂ ਆਗੂਆਂ ਦਾ ਸਨਮਾਨ
ਸੰਗਰੂਰ (ਗੁਰਵਿੰਦਰ ਸਿੰਘ ਰੋਮੀ) ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਦੀ ਟੀਮ ਵਿਜੇ ਇੰਦਰ ਸਿੰਗਲਾ ਵੱਲੋਂ ਬੀਤੇ ਦਿਨ ਸਤੀਸ਼ ਕੁਮਾਰ ਕਾਸਲ ਡਾਇਰੈਕਟਰ ਇਨਫੋਟੈਕ ਪੰਜਾਬ ਤੇ ਰਾਜਿੰਦਰ ਰਾਜਾ ਨੂੰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਟੀਮ ਸਿੰਗਲਾ ਦੇ ਆਗੂ ਗੁਰਸੇਵ ਸਿੰਘ ਮਾਨ ਤੇ ਗੋਰਵ ਸਿੰਗਲਾ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਚ ਰੱਖੇ ਸੰਖੇਪ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੋਰਾਨ ਸਮੁੰਹ ਟੀਮ ਮੈਂਬਰਾਂ ਨੇ ਦੋਵੇਂ ਆਗੂਆਂ ਨੂੰ ਲੋਈ ਅਤੇ ਯਾਦਗਾਰੀ ਚਿੰਨ੍ਹ ਨਾਲ਼ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਇਨਫੋਟੈਕ ਪੰਜਾਬ ਸਤੀਸ਼ ਕੁਮਾਰ ਕਾਸਲ ਦੇ ਜਨਮ ਦਿਨ ਤੇ ਕੇਕ ਵੀ ਕੱਟਿਆ। ਟੀਮ ਮੈਂਬਰਾਂ ਨੇ ਦੋਵੇਂ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਣ ਤੇ ਪਾਰਟੀ ਹਾਈ ਕਮਾਂਡ ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਵੀ ਬਹੁਤ ਧੰਨਵਾਦ ਕੀਤਾ। ਇਸ ਮੌਕੇ ਗੁਰਸੇਵ ਸਿੰਘ ਮਾਨ ਨੇ ਕਿਹਾ ਕਿ ਹਲਕਾ ਸੰਗਰੂਰ ਅੰਦਰ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੀ ਝੜੀ ਲੱਗੀ ਹੋਈ ਹੈ , ਹਲਕੇ ਅੰਦਰ ਸਾਰੇ ਪਾਸੇ ਵਿਕਾਸ ਦੇ ਕੰਮ ਚੱਲ ਰਹੇ ਹਨ । ਇਸ ਮੌਕੇ ਵਿੱਕੀ ਸੰਗਰੂਰੀਆ, ਐਮੀ ਰਾਠੌਰ, ਗੋਲਡੀ ਦਿਉਲ,ਲਵਜੋਤ ਧਾਲੀਵਾਲ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ,ਦਾਰਾ ਸਿੰਘ, ਦਰਸ਼ਨ ਸਿੰਘ ਤੇ ਨਰੇਸ਼ ਆਦਿ ਮੌਜੂਦ ਸਨ