ਸ਼੍ਰੀ ਦੁਰਗਾ ਮਾਤਾ ਅਤੇ ਸ਼੍ਰੀ ਬਜਰੰਗ ਬਲੀ ਜੀ ਦੀ ਮੂਰਤੀ ਸਥਾਪਨਾ ਸਮਾਰੋਹ
ਸੁਰੇਸ਼ ਜਿੰਦਲ ਦੀ ਅਗਵਾਈ ਹੇਠ ਸ਼ਹਿਰ ਚ ਕਲਸ਼ ਯਾਤਰਾ ਸਜਾਈ
ਭਵਾਨੀਗੜ, 26 ਫਰਵਰੀ (ਗੁਰਵਿੰਦਰ ਸਿੰਘ): ਬ੍ਰਹਮਚਾਰੀ ਸ਼੍ਰੀ ਗੰਗਾ ਬਿਸ਼ਨ ਦਾਸ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਭਵਾਨੀਗੜ੍ਹ ਵਿਖੇ ਸ਼੍ਰੀ ਦੁਰਗਾ ਮਾਤਾ ਅਤੇ ਸ਼੍ਰੀ ਬਜਰੰਗ ਬਲੀ ਜੀ ਦੀ ਮੂਰਤੀ ਸਥਾਪਨਾ ਸਮਾਰੋਹ ਦੀ ਚੱਲ ਰਹੀ ਪੂਜਾ ਮੌਕੇ ਮੰਦਰ ਕਮੇਟੀ ਵੱਲੋਂ ਪ੍ਰਧਾਨ ਸੁਰੇਸ਼ ਜਿੰਦਲ ਦੀ ਅਗਵਾਈ ਹੇਠ ਸ਼ਹਿਰ ਵਿਚ ਕਲਸ਼ ਯਾਤਰਾ ਸਜਾਈ ਗਈ। ਕਲਸ਼ ਯਾਤਰਾ ਗਊਸ਼ਾਲਾ ਮੰਦਰ ਤੋਂ ਰਵਾਨਾ ਹੋ ਕੇ ਬ੍ਰਹਮਚਾਰੀ ਸ਼੍ਰੀ ਗੰਗਾ ਬਿਸ਼ਨ ਦਾਸ ਪ੍ਰਾਚੀਨ ਸ਼ਿਵ ਮੰਦਰ ਵਿਖੇ ਪਹੁੰਚੀ ਜਿਸ ਵਿੱਚ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਹਿੱਸਾ ਲਿਆ। ਇਸ ਦੌਰਾਨ ਕਲਸ਼ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਜਗਾ ਜਗਾ 'ਤੇ ਸਵਾਗਤ ਕੀਤਾ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸੁਰੇਸ਼ ਜਿੰਦਲ ਅਤੇ ਮੈੰਬਰ ਪ੍ਰਭਾਤ ਕਾਂਸਲ ਨੇ ਦੱਸਿਆ ਕਿ 29 ਫਰਵਰੀ ਨੂੰ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਕਮੇਟੀ ਵੱਲੋਂ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ ਤੇ 1 ਮਾਰਚ ਨੂੰ ਮੂਰਤੀ ਸਥਾਪਨਾ ਸਮਾਰੋਹ ਮੌਕੇ ਭੰਡਾਰਾ ਹੋਵੇਗਾ ਅਤੇ ਰਾਤ ਨੂੰ ਮਾਂ ਭਗਵਤੀ ਜੀ ਦਾ ਵਿਸ਼ਾਲ ਜਾਗਰਣ ਹੋਵੇਗਾ। ਜਾਗਰਣ ਮੌਕੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਮੁੱਖ ਮਹਿਮਾਨ ਹੋਣਗੇ, ਜੋਤੀ ਪ੍ਰਚੰਡ ਦੀ ਰਸਮ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਕਰਨਗੇ। ਜਾਗਰਣ ਦੌਰਾਨ ਝੰਡੇ ਦੀ ਰਸਮ ਐਡਵੋਕੇਟ ਯਸ਼ਪਾਲ ਬੁਸ਼ਰਾ ਅਤੇ ਚੁੰਨੀ ਦੀ ਰਸਮ ਸੁਭਾਸ਼ ਚੰਦ ਗੋਇਲ ਨਾਗਰੇ ਵਾਲੇ ਅਦਾ ਕਰਨਗੇ। ਇਸ ਮੌਕੇ ਰਾਕੇਸ਼ ਕੁਮਾਰ ਲੁਥਰਾ, ਰਵੀ ਧਵਨ, ਰਮੇਸ਼ ਟਰਾਂਸਪੋਰਟਰ, ਧਨੀ ਰਾਮ ਕਾਂਸਲ ਸਮੇਤ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜਰ ਸਨ।
ਕਲਸ਼ ਯਾਤਰਾ 'ਚ ਸ਼ਾਮਲ ਮਹਿਲਾਵਾਂ।