ਉਦਘਾਟਨ ਤੋਂ ਪਹਿਲਾਂ ਟੁੱਟੀ 6.94 ਕਰੋੜ ਦੀ ਲਾਗਤ ਨਾਲ ਬਣੀ ਸੜਕ
ਘਟੀਆ ਦਰਜੇ ਦੇ ਵਰਤੇ ਸਮਾਨ ਦੀ ਹੋਵੇ ਉੱਚ ਪੱਧਰੀ ਜਾਂਚ :- ਜਸਵਿੰਦਰ ਸਿੰਘ ਰਿਖੀ
ਧੂਰੀ 28 ਫਰਵਰੀ {ਗੁਰਵਿੰਦਰ ਸਿੰਘ} ਅੱਜ ਲੋਕ ਇਨਸਾਫ ਪਾਰਟੀ ਦੀ ਧੂਰੀ ਟੀਮ ਵੱਲੋਂ ਧੂਰੀ ਤੋਂ ਮੂਲੋਵਾਲ ਲਈ ਇੱਕ ਮਹੀਨਾ ਪਹਿਲਾਂ 6.94 ਕਰੋੜ ਦੀ ਲਾਗਤ ਨਾਲ ਬਣੀ ਸੜਕ ਦੇ ਉਦਘਾਟਨ ਤੋਂ ਪਹਿਲਾਂ ਹੀ ਟੁੱਟ ਜਾਣ ਕਾਰਨ ਤੇ ਇਸ ਨੂੰ ਬਣਾਉਣ ਲਈ ਵਰਤੇ ਬੇਹੱਦ ਘਟੀਆ ਦਰਜੇ ਦੇ ਸਮਾਨ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ SDM ਧੂਰੀ ਨੂੰ ਦਿੱਤਾ ਗਿਆ ਹੈ।ਇਸ ਸਮੇਂ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਜਸਵਿੰਦਰ ਸਿੰਘ ਰਿਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਜੇ ਇੱਕ ਮਹੀਨਾ ਪਹਿਲਾਂ ਹੀ ਇਹ ਸੜਕ ਬਣੀ ਸੀ , ਜੋ ਕਿ ਉਦਘਾਟਨ ਤੋਂ ਪਹਿਲਾਂ ਹੀ ਟੁੱਟਣੀ ਸੁਰੂ ਹੋ ਗਈ । ਉਦਘਾਟਨ ਤੋਂ ਪਹਿਲਾਂ ਹੀ ਇਹ ਸੜਕ ਤੇ ਪੱਚ ਲਾਉਣੇ ਪੈ ਗਏ । ਇਹ ਸੜਕ ਨੂੰ ਬਣਾਉਣ ਲਈ ਬੇਹੱਦ ਘਟੀਆ ਦਰਜੇ ਦਾ ਸਮਾਨ ਵਰਤਿਆ ਗਿਆ ਹੈ । ਅੱਜ ਸਾਡੀ ਟੀਮ ਵੱਲੋਂ ਮੁੱਖ ਮੰਤਰੀ ਪੰਜਾਬ ਤੋਂ ਪੱਤਰ ਲਿਖ ਕੇ ਇਹ ਸੜਕ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਮੰਗ ਕੀਤੀ ਗਈ ਹੈ । ਜੇਕਰ ਸਰਕਾਰ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਸਾਡੀ ਪਾਰਟੀ ਸੰਘਰਸ਼ ਦਾ ਐਲਾਨ ਕਰੇਗੀ । ਇਸ ਸਮੇਂ ਓਹਨਾ ਨਾਲ ਕੁਲਵੰਤ ਰਾਏ ਪੱਪੂ ਪ੍ਰਧਾਨ ਹਲਕਾ ਧੂਰੀ , ਦੀਦਾਰ ਸਿੰਘ ਜਰਨਲ ਸਕੱਤਰ ਹਲਕਾ ਧੂਰੀ , ਦਰਸ਼ਨ ਸਿੰਘ ਮੀਤ ਪ੍ਰਧਾਨ ਧੂਰੀ , ਮਨਪ੍ਰੀਤ ਸੋਪਾਲ਼ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਸੰਗਰੂਰ , ਧਰਮਵੀਰ ਧੰਮੀ , ਦਰਸ਼ਨ ਸਿੰਘ ਖਹਿਰਾ, ਹਰਦੇਵ ਸਿੰਘ ਆਦਿ ਹਾਜ਼ਰ ਸਨ ।
ਐਸ ਡੀ ਐਮ ਧੂਰੀ ਨੂੰ ਮੰਗ ਪੱਤਰ ਸੋਪਦੇ ਜਸਵਿੰਦਰ ਸਿੰਘ ਰਿਖੀ.


Indo Canadian Post Indo Canadian Post