ਤੈਰਾਕ ਵਿਜੇਤਾ ਦੀਪਾਲੀ ਅੱਤਰੀ ਸਨਮਾਨਿਤ
10 ਗੋਲਡ ਤੇ 4 ਸਿਲਵਰ ਮੈਡਲ ਜੇਤੂ ਹੈ ਦੀਪਾਲੀ ਅੱਤਰੀ
ਭਵਾਨੀਗੜ, 3 ਮਾਰਚ (ਗੁਰਵਿੰਦਰ ਸਿੰਘ): ਪਿੰਡ ਘਰਾਚੋ ਵਿਖੇ ਬ੍ਰਹਮਗਿਆਨੀ ਬਾਬਾ ਫਕੀਰੀਆ ਦਾਸ ਜੀ ਦੀ ਯਾਦ 'ਚ ਕੁਟੀ ਸਾਹਿਬ ਦੇ ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਤੈਰਾਕੀ 'ਚ ਨਾਮ ਚਮਕਾਉਣ ਵਾਲੀ ਦੀਪਾਲੀ ਅੱਤਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੀਪਾਲੀ ਅੱਤਰੀ ਦੇ ਪਿਤਾ ਪੰਜਾਬ ਪੁਲਸ 'ਚ ਸਬ ਇੰਸਪੈਕਟਰ ਰਾਜਵੰਤ ਕੁਮਾਰ ਨੇ ਦੱਸਿਆ ਕਿ ਦੀਪਾਲੀ ਨੇ ਖੇਲੋ ਇੰਡੀਆ ਯੂਨੀਅਨ 2020 ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਉਸਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ 'ਚ ਸਿਲਵਰ ਮੈਡਲ, 2020 'ਚ ਇੰਟਰ ਕਾਲਜ ਦੇ ਤਹਿਤ 10 ਗੋਲਡ ਤੇ 4 ਸਿਲਵਰ ਮੈਡਲ ਜਿੱਤੇ। ਜੂਨੀਅਰ ਸਟੇਟ ਵਿੱਚ ਦੀਪਾਲੀ ਨੇ 5 ਗੋਲਡ ਮੈਡਲ ਜਿੱਤ ਕੇ ਨਵੇਂ ਰਿਕਾਰਡ ਤੇ ਸੀਨੀਅਰ ਸਟੇਟ 'ਚ 6 ਗੋਲਡ ਮੈਡਲ, 6 ਨਵੇਂ ਰਿਕਾਰਡ ਸਥਾਪਤ ਕੀਤੇ। 2019 ਸਕੂਲ ਨੈਸ਼ਨਲ ਖੇਡਾਂ 'ਚ ਮੈਡਲ ਹਾਸਲ ਕੀਤੇ। ਇਸ ਮੌਕੇ ਖੇਡ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਦੀਪਾਲੀ ਨੇ ਕਿਹਾ ਕਿ ਉਹ ਪ੍ਰਾਪਤੀਆਂ ਦਾ ਸਿਹਰਾ ਅਪਣੇ ਪਿਤਾ ਰਾਜਵੰਤ ਕੁਮਾਰ, ਮਾਤਾ ਬਲਜਿੰਦਰ ਰਾਜ ਤੇ ਕੋਚ ਪਰਮਿੰਦਰ ਸਿੰਘ ਸੋਨੂੰ ਨੂੰ ਦਿੰਦੀ ਹੈ। ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੈਅਰਮੈਨ ਰਾਜਿੰਦਰ ਰਾਜਾ, ਬਾਬਾ ਹਰਜਿੰਦਰ ਪ੍ਰਕਾਸ਼, ਜਗਸੀਰ ਸਿੰਘ ਆਦਿ ਹਾਜ਼ਰ ਸਨ।
ਘਰਾਚੋ ਵਿਖੇ ਦੀਪਾਲੀ ਅੱਤਰੀ ਨੂੰ ਸਨਮਾਨਿਤ ਕਰਦੇ ਖੇਡ ਪ੍ਰਬੰਧਕ।